(ਸਮਾਜ ਵੀਕਲੀ)
ਤੇਰਾ ਨੂਰ ਇਲਾਹੀ ਪਾਤਸ਼ਾਹ,
ਦੇ ਇੱਕ ਮੁੱਠ ਚਾਣਨ ਸਾਨੂੰ ।
ਤੇਰੀ ਦੀਦ ਜ਼ਰੂਰੀ ਮਾਲਕਾ,
ਲੱਗੀ ਪਿਆਸ਼ ਨੇਤਰਾਂ ਨੂੰ ।
ਲੈ ਕੱਚੀਆਂ ਕੂਲ ਕਰੂੰਬਲਾਂ,
ਤੇਰੇ ਚਰਨੀਂ ਦਿਆਂ ਵਿਛਾ ।
ਜਦ ਨਾਮ ਜਪੇਂਦੀ ਜੀਭ ਏਹ,
ਹਰਫ਼ਾਂ ਨੂੰ ਚੜ੍ਹ ਜਾਏ ਚਾਅ ।
ਪਾ ਵਿਹੜੇ ਸਾਡੇ ਪੈਰ ਤੂੰ ,
ਕਰ ਪਾਕ ਖੇਤਰਾਂ ਨੂੰ ।
ਤੇਰੀ ਦੀਦ ਜ਼ਰੂਰੀ ਪਾਤਸ਼ਾਹ,
ਲੱਗੀ ਪਿਆਸ਼ ਨੇਤਰਾਂ ਨੂੰ ।
ਤੇਰੇ ਨਾਮ ਦੇ ਤੰਦ ਪਾਵਦੀ,
ਜ਼ਿੰਦ ਬਣ ਕੇ ਚਰਖੀ ,
ਤੇਰੇ ਖੇਲ ਨਾ ਹੋਣੇ ਬੁੱਝ ਦਾਤਾ,
ਸਾਨੂੰ ਹੋਰ ਨਾ ਪਰਖੀਂ ,
ਤੇਰੀ ਦੀਦ ਨਦੀਦ ਹੈ ਸਾਨੂੰ,
ਸਾਨੂੰ ਤੱਕ ਪਛੇਤਰਾਂ ਨੂੰ ।
ਤੇਰੀ ਦੀਦ ਜ਼ਰੂਰੀ ਪਾਤਸ਼ਾਹ,
ਲੱਗੀ ਪਿਆਸ਼ ਨੇਤਰਾਂ ਨੂੰ ।
ਜੀ ਲੱਗੀ ਪਿਆਸ਼ ਨੇਤਰਾਂ ਨੂੰ।
ਗੁਰਵੀਰ ਅਤਫ਼
ਛਾਜਲਾ(ਸੰਗਰੂਰ)
87259-62914.