ਲੌਕ ਡਾਊਨ’ ਖ਼ਤਮ ਹੋਣ ਤੋਂ ਬਾਅਦ ਇਸ ਫਿਲਮ ‘ਚ ਨਜ਼ਰ ਆਉਣਗੇ ਅਦਾਕਾਰ ਧਰਮਿੰਦਰ

 

ਜਲੰਧਰ (ਸਮਾਜ ਵੀਕਲੀ) – ਬਾਲੀਵੁਡ ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਸਮੇਂ – ਸਮੇਂ ‘ਤੇ ਆਪਣੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ।ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਧਰਮਿੰਦਰ ਬਹੁਤ ਹੀ ਜਲਦ  ਫਿਰ ਤੋਂ ਪਰਦੇ ‘ਤੇ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਨੇ ਅਦਾਕਾਰਾ ਜਰੀਨਾ ਵਹਾਬ ਨਾਲ ਇਕ ਫਿਲਮ ‘ਫੂਲਚੰਦ ਕਿ ਫੂਲਕੁਮਾਰੀ’ ਵਿਚ ਕੰਮ ਕੀਤਾ ਹੈ, ਜਿਸ ਵਿਚ ਉਹ ਕਹਾਣੀਆਂ ਦੇ ਸੰਕਲਨ ਵਿਚੋਂ ਇਕ ਕਹਾਣੀ ਵਿਚ ਨਜ਼ਰ ਆਉਣਗੇ। ਜਰੀਨ ਨਾਲ ਕੰਮ ਕਰਨ ਦੇ ਅਨੁਭਵ ਬਾਰੇ ਗੱਲ ਕਰਦੇ ਹੋਏ ਧਰਮਿੰਦਰ ਨੇ ਕਿਹਾ, ”ਉਨ੍ਹਾਂ ਨਾਲ ਕੰਮ ਕਰਨ ਨਾਲ ਮੇਰੇ ਚਿਹਰੇ ‘ਤੇ ਹਰ ਸਮੇਂ ਹਾਸਾ ਰਹਿੰਦਾ ਸੀ। ਮੈਂ ਉਨ੍ਹਾਂ ਦੀ ਲਗਭਗ ਹਰ ਫਿਲਮ ਦੇਖੀ ਹੈ। ਉਹ ਸਿਰਫ ਇਕ ਚੰਗੀ ਅਭਿਨੇਤਰੀ ਹੀ ਨਹੀਂ ਸਗੋਂ ਇਕ ਚੰਗੀ ਇਨਸਾਨ ਵੀ ਹੈ।

ਮੈਨੂੰ ਉਨ੍ਹਾਂ ਨਾਲ ਕੰਮ ਕਰਕੇ ਚੰਗਾ ਮਹਿਸੂਸ ਹੋਇਆ। ਤੁਹਾਨੂੰ ਦੱਸ ਦਈਏ ਕਿ ਇਰਫਾਨ ਖਾਨ ਅਤੇ ਰਿਸ਼ੀ ਕਪੂਰ ਦੇ ਦੇਹਾਂਤ ਨਾਲ ਧਰਮਿੰਦਰ ਟੁੱਟ ਗਏ ਹਨ । ਉਹਨਾਂ ਨੇ ਆਪਣਾ ਦੁੱਖ ਪ੍ਰਗਟ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਸੀ। ਜਦੋਂ ਰਿਸ਼ੀ ਕਪੂਰ ਦਾ ਦੇਹਾਂਤ ਹੋ ਗਿਆ ਤਾਂ ਉਹਨਾਂ ਨੇ ਲਿਖਿਆ, “ਸਦਮੇ ਤੋਂ ਬਾਅਦ ਸਦਮਾ ਰਿਸ਼ੀ ਵੀ ਚਲਾ ਗਿਆ। ਇਸ ਤੋ ਇਲਾਵਾ ਤੁਹਾਨੂੰ ਦੱਸ ਦਈਏ ਕਿ ਧਰਮਿੰਦਰ ਦਾ ਅਸਲੀ ਨਾਂ ਧਰਮ ਸਿੰਘ ਦਿਓਲ ਹੈ।ਉਨ੍ਹਾਂ ਨੇ ਆਪਣਾ ਬਚਪਨ ਸਾਹਨੇਵਾਲ ‘ਚ ਗੁਜਾਰਿਆ ਹੈ।

ਧਰਮਿੰਦਰ ਹੁਣ 84 ਸਾਲ ਦੇ ਹੋ ਚੁੱਕੇ ਹਨ। ਉਹ ਫਿਲਮਾਂ ਤੋਂ ਦੂਰ ਆਪਣੇ ਫਾਰਮ ਹਾਊਸ ਵਿੱਚ ਰਹਿੰਦੇ ਹਨ ਅਤੇ ਖੇਤੀ ਕਰਦੇ ਹਨ। ਆਪਣਾ ਸਾਰਾ ਸਮਾਂ ਹੁਣ ਅਦਾਕਾਰ ਉੱਥੇ ਹੀ ਬਿਤਾਉਂਦੇ ਹਨ। ਧਰਮਿੰਦਰ ਨੇ ਹੇਮਾ ਮਾਲਨੀ ਤੋਂ ਦੋ ਬੱਚੇ ਹਨ ਦੋਨੋਂ ਬੇਟੀਆਂ ਹਨ ਈਸ਼ਾ ਦਿਓਲ ਅਤੇ ਅਹਾਨਾ ਦਿਓਲ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸੰਨੀ ਦਿਓਲ ਆਪਣੇ ਪਿਤਾ ਧਰਮਿੰਦਰ ਨੂੰ ਕਾਫੀ ਪਿਆਰ ਕਰਦੇ ਹਨ। ਅਕਸਰ ਹੀ ਇਨ੍ਹਾਂ ਨੂੰ ਇਕੱਠੇ ਦੇਖਿਆ ਜਾਂਦਾ ਹੈ।ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਸਮੇਂ – ਸਮੇਂ ‘ਤੇ ਆਪਣੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ।

ਹਰਜਿੰਦਰ ਛਾਬੜਾ- ਪਤਰਕਾਰ 9592282333
Previous articleਗਾਇਕ ਰਣਜੀਤ ਬਾਵਾ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ
Next articleਪੰਜਾਬੀ ਰਸਾਲੇ ਸ਼ਮ੍ਹਾਦਾਨ ਦਾ ਪੰਜਵਾਂ ਅੰਕ ਆਨ-ਲਾਈਨ ਰਲੀਜ਼ ਹੋਵੇਗਾ – ਸੰਪਾਦਕ ਜਸਵੀਰ ਸਿੰਘ