ਗਣਤੰਤਰ ਦਿਵਸ

ਜੋਗਿੰਦਰ ਸਿੰਘ ਸੰਧੂ

(ਸਮਾਜ ਵੀਕਲੀ)

ਗਣਤੰਤਰ ਕਿਵੇਂ ਮਨਾਈਏ
ਮਨਾਉਣ ਵਾਲੇ ਬੈਠੇ ਰੋੜਾਂ ਤੇ
ਕੀ ਉੱਪਲੱਬਧੀ ਸੁਣਾਓਗੇ
ਦੇਸ਼ ਨਿਰਭਰ ਕਰਤਾ ਚੋਰਾਂ ਤੇ
ਸਭ ਕੁਸ ਵੇਚਵੱਟ ਕੇ ਬਹਿ ਗਏ
ਧਿਆਨ ਨਹੀ,ਜਨਤਾਂ ਦੀਆਂ ਲੋੜਾਂ ਤੇ
ਉੱਚੀ ਉੱਚੀ ਸੁਣਿਆਓ ਕਿ
ਕੀ ਕੀ ਵੇਚਿਆ, ਰੋਜਗਾਰ ਖੋਹਿਆ
ਸਿੱਖਿਆਵਾਂ, ਸਿਹਤ ਸਹੂਲਤਾਂ ਖੋਹੀਆਂ
ਘਪਲੇ ਚੋਰੀਆਂ, ਗੁੰਡਾਗਰਦੀਆਂ
ਕੀ ਚੰਗੇ ਕੰਮ ਕੀਤੇ, ਕੀ ਨਿਚੋੜਾਂ ਤੇ
ਸਭ ਤੋਂ ਜਿਆਦਾ ਇੱਜਤਾਂ ਰੁਲੀਆਂ
ਸਭ ਤੋਂ ਜਿਆਦਾ ਹੋਏ ,ਵੀਰ, ਸਹੀਦ
ਨਹੀ ਦਿਖਾਈ  ਕੋਈ ਹਮਦਰਦੀ
ਨਾ ਕੋਈ ਮਦਦ, ਨਾ ਕੋਈ ਸਹਾਇਤਾ
ਨਾ ਕੋਈ ਮਲਮੵ ਲਗਾਈ ਪੀੜਾਂ ਤੇ
ਆਪਣੇ ਆਪ ਮਨਾਲਿਓ ਖੁਸੀਆਂ
ਕੀ ਫਾਇਦਾ ਸਾਰ ਨਾ ਲੈਦਾਂ ਦੁੱਖੀਆਂ
ਸਾਰੇ ਦੇਸ਼ ਦੀਆਂ ਗਤੀਵਿਧੀਆਂ ਰੁਕੀਆਂ
ਕਿਸਾਨਾਂ ਨਾਲ ਕਰੇ ਗੱਲਾਂ, ਤੂ ਬੇਤੁਕੀਆਂ
ਜਾਰੀ ਤੇਰੀ ਖੂਨ, ਚੂਸ਼ਣੀਆੱ ਯੋਕਾਂ ਨਾਲ
ਹਾਸੇ ਖੁਸੀਆਂ ਖੋਹ ਸਾਡੀਆਂ ਸੰਧੂ ਕਲਾਂ
ਸੁਨੀਆਂ ਸੱਥਾਂ, ਸੁਨਸਰਾਟਾ ਹੁਣ ਬੋਹੜਾਂ ਤੇ
ਸੁਨਸਰਾਟਾ ਹੁਣ ਬੋਹੜਾਂ ਤੇ
             ਜੋਗਿੰਦਰ ਸਿੰਘ ਸੰਧੂ
ਕਲਾਂ (ਬਰਨਾਲਾ) 
                    9878302324
Previous articleनबार्ड के सिखलाई कोर्स में बाबा साहिब डॉ अंबेडकर को याद किया गया
Next articleਰਾਜਾ