ਨਵੀਂ ਦਿੱਲੀ (ਸਮਾਜਵੀਕਲੀ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਬੈਠਕ ਕਰਕੇ ਕਰੋਨਵਾਇਰਸ ਕਾਰਨ ਦੇਸ਼ ਵਿਚਲੇ ਹਾਲਾਤ ’ਤੇ ਚਰਚਾ ਕੀਤੀ। ਇਸ ਦੌਰਾਨ ਲੌਕਡਾਊਨ ਖੋਲ੍ਹਣ ਬਾਰੇ ਮੁੱਖ ਮੰਤਰੀਆਂ ਦੀ ਰਾਇ ਵੱਖੋ ਵੱਖਰੀ ਸੀ ਪਰ ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਇਸ ਬਾਰੇ ਅੰਤਮ ਫ਼ੈਸਲਾ ਤਿੰਨ ਮਈ ਤੋਂ ਬਾਅਦ ਕੀਤਾ ਜਾਵੇਗਾ।
ਉਨ੍ਹਾ ਕਿਹਾ ਕਿ ਜਿਹੜੇ ਰਾਜਾਂ ਵਿੱਚ ਹਾਲਾਤ ਠੀਕ ਹਨ, ਉਨ੍ਹਾਂ ਵਿੱਚ ਜ਼ਿਲ੍ਹਾਵਾਰ ਰਾਹਤ ਦਿੱਤੀ ਜਾਵੇਗੀ, ਜਿਥੇ ਹਾਲਤ ਖਰਾਬ ਹਨ, ਉਥੇ ਲੌਕਡਾਊਨ ਜਾਰੀ ਰਹੇਗਾ। ਉਨ੍ਹਾ ਸਪਸ਼ਟ ਕੀਤਾ ਕਿ ਦੇਸ਼ ਦੀ ਆਰਥਿਕਤਾਂ ਬਾਰੇ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ। ਸ੍ਰੀ ਮੋਦੀ ਦੀ ਮੁੱਖ ਮੰਤਰੀਆਂ ਨਾਲ ਇਹ ਚੌਥੀ ਵੀਡੀਓ ਕਾਨਫਰੰਸ ਹੈ। ਇਸ ਮੌਕੇ ਮੁੱਖ ਮੰਤਰੀਆਂ ਨੇ ਆਪਣੀਆਂ ਮੰਗਾਂ ਵੀ ਉਨ੍ਹਾਂ ਸਾਹਮਣੇ ਰੱਖੀਆਂ।