(ਸਮਾਜ ਵੀਕਲੀ)
ਲੋੜ ਤਾਂ ਸੀ
ਮਨੁੱਖ ਤੋਂ ਮਹਾਂ ਮਨੁੱਖ
ਉਸ ਤੋਂ ਵੀ ਅੱਗੇ ਪਰਮ ਮਨੁੱਖ ਬਣਕੇ
ਸ਼ਹੀਦਾਂ ਦੇ ਦੱਸੇ ਰਾਹਾਂ ‘ਤੇ ਤੁਰਨ ਦੀ ,
ਲੇਕਿਨ ਅਸੀਂ ਤਾਂ
ਆਪਣੇ ਅੰਦਰ ਦੀ ਸ਼ਕਤੀ ਨੂੰ
ਤਲਾਸ਼ਣ ਦੀ ਥਾਂ
ਪੱਥਰ ਦੀਆਂ ਮੂਰਤੀਆਂ ਤੋਂ
ਤਾਕਤਾਂ ਮੰਗਦੇ ਰਹੇ
ਅਤੇ ਮੰਗ ਰਹੇ ਹਾਂ ,
ਐਪਰ ਇਹ ਵੀ ਸੱਚ ਹੈ ਕਿ
ਪੰਜੇ ਉਂਗਲਾਂ
ਬਰਾਬਰ ਨਹੀਂ ਹੁੰਦੀਆਂ ।
ਜਿਸ ਜਿਸ ਨੇ ਵੀ ਆਪਣੀ
ਸ਼ਕਤੀ , ਸੋਚ ਤੇ ਸਮਰੱਥਾ ਨੂੰ
ਪਛਾਣਿਆਂ ਅਤੇ ਸਾਣ ‘ਤੇ ਲਾਇਆ
ਉਹ ਉਹ ਹੀ ਬਾਕੀਆਂ ਲਈ
ਚਾਨਣ ਮੁਨਾਰੇ ਬਣ ਗਏ ।
ਲੇਕਿਨ ਹਨੇਰੇ ਦੀ ਫ਼ਿਤਰਤ ਹੈ ਕਿ
ਇਹ ਘਟਦਾ ਵਧਦਾ ਤਾਂ ਰਹਿੰਦਾ ਹੈ
ਕਦੇ ਖ਼ਤਮ ਨਹੀਂ ਹੁੰਦਾ ,
ਏਸੇ ਲਈ ਵੱਧ ਤੋਂ ਵੱਧ
ਸੂਰਜ , ਚੰਨ , ਸਿਤਾਰੇ ਅਤੇ
ਜੁਗਨੂੰਆਂ ਦੀ ਲੋੜ ਹੈ ।
ਅੱਜ ਵੀ ਰਾਜਗੁਰੂ , ਸੁਖਦੇਵ ਅਤੇ
ਭਗਤ ਸਿੰਘ ਨੂੰ
ਦੁਬਾਰਾ ਆਉਂਣ ਦੀਆਂ ਆਵਾਜ਼ਾਂ
ਮਾਰਨ ਵਾਲ਼ਿਓ
ਹੁਣ ਤਾਂ ਖ਼ੁਦ ਹੀ
ਉਹਨਾਂ ਦੇ ਵਾਰਸ
ਬਣਨ ਦੀ ਲੋੜ ਹੈ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
9478408898