ਅੱਪਰਾ(ਸਮਾਜ ਵੀਕਲੀ)– ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਆਟਾ-ਦਾਲ ਸਕੀਮ ਦਾ ਲਾਭ ਲੋੜਵੰਦ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਹੈ, ਜਦਕਿ ਕੁਝ ਲੋਕ ਅਜਿਹੇ ਵੀ ਹਨ ਜੋ ਕਿ ਲੋੜਵੰਦ ਨਾਂ ਹੋਣ ਦੇ ਬਾਵਜੂਦ ਵੀ ਉਕਤ ਆਟਾ-ਦਾਲ ਸਕੀਮ ਦਾ ਲਾਭ ਉਠਾ ਰਹੇ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਰਪੰਚ ਸ੍ਰੀਮਤੀ ਮਨਜੀਤ ਕੌਰ ਚਚਰਾੜੀ ਨੇ ਅੱਪਰਾ ਵਿਖੇ ਕੀਤਾ। ਉਨਾਂ ਕਿਹਾ ਕਿ ਪਿੰਡ ਚਚਰਾੜੀ ਵਿਖੇ ਹੀ ਕਈ ਅਜਿਹੇ ਲੋੜਵੰਦ ਪਰਿਵਾਰ ਹਨ, ਜਿਨਾਂ ਨੂੰ ਇਸ ਸਕੀਮ ਦੇ ਤਹਿਤ ਆਟਾ-ਦਾਲ ਆਦਿ ਕੁਝ ਵੀ ਨਹੀਂ ਮਿਲ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਇਹ ਪਰਿਵਾਰ ਬਿਲਕੁਲ ਲੋੜਵੰਦ ਤੇ ਗਰੀਬ ਹਨ। ਜਦਕਿ ਕੁਝ ਪਰਿਵਾਰ ਅਜਿਹੇ ਵੀ ਹਨ, ਜੋ ਕਿ ਘਰੋਂ ਰੱਜੇ ਪੁੱਜੇ ਹੋਣ ਦੇ ਬਾਵਜੂਦ ਵੀ ਇਸ ਸਕੀਮ ਦਾ ਲਾਭ ਉਠਾ ਰਹੇ ਹਨ। ਉਨਾਂ ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ ਜਲੰਧਰ ਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈੈ ਕਿ ਲੋੜਵੰਦ ਪਰਿਵਾਰਾਂ ਨੂੰ ਵੀ ਇਸ ਆਟਾ ਦਾਲ ਸਕੀਮ ਅਧੀਨ ਲਿਆ ਲਿਆਂਦਾ ਜਾਵੇ ਤਾਂ ਕਿ ਉਨਾਂ ਦੇ ਘਰਾਂ ਦਾ ਚੁੱਲਾ ਵੀ ਬਲ ਸਕੇ।
HOME ਲੋੜਵੰਦਾਂ ਤੱਕ ਨਹੀਂ ਪਹੁੰਚ ਰਿਹਾ ਆਟਾ-ਦਾਲ ਸਕੀਮ ਦਾ ਲਾਭ-ਸਰਪੰਚ ਮਨਜੀਤ ਕੌਰ