ਗਾਇਕ ਕੁਲਵੀਰ ਲੱਲੀਆਂ ਦਾ ਗੀਤ ‘ਬਾਬਾ ਸਾਹਿਬ’ ਦੀ ਫੋਟੋ’ ਨੇ ਰੀਲੀਜ਼ ਹੋਣ ਦੇ ਨਾਲ ਹੀ ਮਚਾਇਆ ਤਹਿਲਕਾ

*14 ਅਕਤੂਬਰ ਨੂੰ ਬਾਬਾ ਸਾਹਿਬ ਜੀ ਦੁਆਰਾ ਬੁੱਧ ਧਰਮ ਨੂੰ ਅਪਣਾਉਣ ਦੀ ਯਾਦ ’ਚ ਕੀਤਾ ਗਿਆ ਰੀਲੀਜ਼*

ਅੱਪਰਾ(ਸਮਾਜ ਵੀਕਲੀ)-ਗਾਇਕ ਕੁਲਵੀਰ ਲੱਲੀਆਂ ਦਾ ਗੀਤ ‘ਬਾਬਾ ਸਾਹਿਬ ਦੀ ਫੋਟੋ’ ਇੰਟਰਨੈੱਟ ’ਤੇ ਰੀਲੀਜ਼ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਤਹਿਲਕਾ ਮਚਾਉਣ ’ਚ ਕਾਮਯਾਬ ਰਿਹਾ ਹੈ ਤੇ ਇਸ ਗੀਤ ਦੇ ਵਿਊ ਲਗਾਤਾਰ ਵੱਧ ਰਹੇ ਹਨ। ਕਮਲ ਮਿਊਜ਼ਿਕ ਕੰਪਨੀ ਵਲੋਂ ਮਾਰਕੀਟ ’ਚ ਉਤਾਰੇ ਗਏ ਇਸ ਇਸ ਗੀਤ ‘ਬਾਬਾ ਸਾਹਿਬ ਦੀ ਫੋਟੋ’ ਨੂੰ ਗਾਇਕ ਕੁਲਵੀਰ ਲੱਲੀਆਂ ਨੇ ਆਵਾਜ਼ ਦਿੱਤੀ ਹੈ, ਜਦਕਿ ਇਸ ਗੀਤ ਨੂੰ ਸੰਗੀਤਕ ਧੁਨਾਂ ’ਚ ਪਿਰੋਇਆ ਹੈ ਅੱਪਰਾ ਇਲਾਕੇ ਦੇ ਪ੍ਰਸਿੱਧ ਸੰਗੀਤਕਾਰ ਲੱਕੀ ਅੱਪਰਾ ਨੇ। ਇਸ ਗੀਤ ਦੇ ਗੀਤਕਾਰ ਵੀ ਗਾਇਕ ਕੁਲਵੀਰ ਲੱਲੀਆਂ ਹਨ ਤੇ ਗੀਤ ਦਾ ਫਿਲਮਾਂਕਣ ਸੰਗੀਤਕਾਰ ਲੱਕੀ ਅੱਪਰਾ ਨੇ ਖੁਦ ਕੀਤਾ ਹੈ।

ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਤੇ ਸੰਗੀਤਕਾਰ ਲੱਕੀ ਅੱਪਰਾ ਨੇ ਦੱਸਿਆ ਕਿ 14 ਅਕਤੂਬਰ 1956 ਨੂੰ ਨਾਗਪੁਰ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਬੁੱਧ ਧਰਮ ਅਪਣਾਇਆ ਸੀ। ਇਸ ਲਈ ਇਹ ਗੀਤ 14 ਅਕਤੂਬਰ ਨੂੰ ਰੀਲੀਜ਼ ਕਰਕੇ ਉਨਾਂ ਨੂੰ ਸੱਚੀ ਸ਼ਰਧਾਜ਼ਲੀ ਭੇਂਟ ਕੀਤੀ ਗਈ ਹੈ।

Previous articleTejashwi throws the gauntlet to Nitish for poll battle
Next articleਲੋੜਵੰਦਾਂ ਤੱਕ ਨਹੀਂ ਪਹੁੰਚ ਰਿਹਾ ਆਟਾ-ਦਾਲ ਸਕੀਮ ਦਾ ਲਾਭ-ਸਰਪੰਚ ਮਨਜੀਤ ਕੌਰ