ਲੋਕ ਸਭਾ ”ਚ ਰਵਨੀਤ ਬਿੱਟੂ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਬਣੇ ਵਿਰੋਧੀ ਧਿਰ ਦੇ ਨੇਤਾ

ਨਵੀਂ ਦਿੱਲੀ ਲੁਧਿਆਣਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਪੰਜਾਬ ‘ਚ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਪਾਰਟੀ ਨੇ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਸੰਸਦ ਦੇ ਮੌਜੂਦਾ ਸੈਸ਼ਨ ਦੌਰਾਨ ਉਹ ਲੋਕ ਸਭਾ ‘ਚ ਪਾਰਟੀ ਦੇ ਸੰਸਦੀ ਦਲ ਦੇ ਤੌਰ ‘ਤੇ ਪਾਰਟੀ ਦੀ ਅਗਵਾਈ ਕਰਨਗੇ।

ਦੱਸਣਯੋਗ ਹੈ ਕਿ ਲੋਕ ਸਭਾ ‘ਚ ਵਿਰੋਧੀ ਧਿਰ ਨੇਤਾ ਅਧੀਰ ਚੌਧਰੀ ਅਤੇ ਉੱਪ ਨੇਤਾ ਗੌਰਵ ਗੋਗੋਈ 5 ਸੂਬਿਆਂ ‘ਚ ਹੋਣ ਵਾਲੀਆਂ ਚੋਣਾਂ ਦੇ ਪ੍ਰਚਾਰਾਂ ਅਤੇ ਪ੍ਰਬੰਧਾਂ ‘ਚ ਜੁਟੇ ਹੋਏ ਹਨ, ਜਿਸ ਕਾਰਨ ਬਿੱਟੂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਉਕਤ ਜਾਣਕਾਰੀ ਪਾਰਟੀ ਦੇ ਲੋਕ ਸਭਾ ‘ਚ ਸੰਸਦੀ ਦਲ ਦੇ ਨੇਤਾ ਅਤੇ ਰੰਜਨ ਚੌਧਰੀ ਦੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਗੱਲਬਾਤ ਕਰਨ ਤੋਂ ਬਾਅਦ ਦਿੱਤੀ ਹੈ। ਰਵਨੀਤ ਸਿੰਘ ਬਿੱਟੂ ਪੰਜਾਬ ਦੇ ਮੁੱਖ ਮੰਤਰੀ ਰਹੇ ਮਰਹੂਮ ਸਰਦਾਰ ਬੇਅੰਤ ਸਿੰਘ ਦੇ ਪੋਤੇ ਹਨ ਅਤੇ ਮੌਜੂਦਾ ਸਮੇਂ ਲੁਧਿਆਣਾ ‘ਚ ਕਾਂਗਰਸ ਦੇ ਸੰਸਦ ਮੈਂਬਰ ਹਨ।

Previous articleਦੇਸ਼ ’ਚ ਕਰੋਨਾ ਦੇ 22854 ਨਵੇਂ ਮਰੀਜ਼ ਤੇ 126 ਮੌਤਾਂ, ਪੰਜਾਬ ’ਚ 17 ਜਾਨਾਂ ਗਈਆਂ
Next articleਅਲੋਪ ਹੋਇਆ ਪੰਜਾਬੀ ਵਿਰਸਾ