ਬਰਤਾਨੀਆ ਨੇ ਬਜ਼ੁਰਗਾਂ ਅਤੇ ਅੰਗਹੀਣਾਂ ਦੀ ਦੇਖਭਾਲ ਕਰਨ ਵਾਲੇ ਵਿਦੇਸ਼ੀ ਵਰਕਰਾਂ ਦੇ ਵੀਜ਼ਾ ਨੇਮਾਂ ਵਿਚ ਢਿੱਲ ਦਿੱਤੀ

ਲੰਡਨ (ਸਮਾਜ ਵੀਕਲੀ):  ਬਰਤਾਨੀਆ ਨੇ ਭਾਰਤ ਸਣੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਸਮਾਜਿਕ ਦੇਖਭਾਲ ਕਾਮਿਆਂ, ਦੇਖਭਾਲ ਸਹਾਇਕਾਂ, ਘਰੇਲੂ ਸਹਾਇਕਾਂ ਦੇ ਵੀਜ਼ਾ ਨੇਮਾਂ ਵਿਚ ਢਿੱਲ ਦਿੱਤੀ ਹੈ। ਇਸ ਸ਼੍ਰੇਣੀ ਵਿਚ ਆਉਣ ਵਾਲੇ ਕਾਮੇ ਜਲਦੀ ਹੀ ਬਰਤਾਨਵੀ ਸਿਹਤ ਤੇ ਦੇਖਭਾਲ ਵੀਜ਼ਾ ਲਈ 12 ਮਹੀਨੇ ਵਾਸਤੇ ਯੋਗ ਹੋਣਗੇ। ਸਰਕਾਰ ਨੇ ਇਹ ਅਸਥਾਈ ਕਦਮ ਇਸ ਖੇਤਰ ਵਿਚ ਕਾਮਿਆਂ ਦੀ ਘਾਟ ਦੇ ਮੱਦੇਨਜ਼ਰ ਉਠਾਇਆ ਹੈ। ਬਰਤਾਨਵੀ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੋਜਨਾ ਵਿਚ ਅਸਥਾਈ ਬਦਲਾਅ ਮਗਰੋਂ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਕਾਮਿਆਂ ਦੀ ਗਿਣਤੀ ਵਧਾਉਣ ਲਈ ਹਜ਼ਾਰਾਂ ਵਾਧੂ ਦੇਖਭਾਲ ਕਾਮਿਆਂ ਦੀ ਭਰਤੀ ਕੀਤੀ ਜਾ ਸਕੇਗੀ। ਸਰਕਾਰ ਨੇ ਦੱਸਿਆ ਕਿ ਇਹ ਵਾਧੂ ਕਾਮੇ ਉਸ ਵੱਲੋਂ ਸਹਾਇਤਾ ਪ੍ਰਾਪਤ ਦੇਖਭਾਲ ਕੇਂਦਰਾਂ ਤੋਂ ਇਲਾਵਾ ਬਜ਼ਰੁਗਾਂ ਅਤੇ ਅੰਗਹੀਣਾਂ ਦੀ ਉਨ੍ਹਾਂ ਦੇ ਘਰ ਵਿਚ ਹੀ ਦੇਖਭਾਲ ਕਰਨ ਵਿਚ ਸਹਾਇਤਾ ਕਰ ਸਕਣਗੇ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ, ‘‘ਦੇਖਭਾਲ ਖੇਤਰ ਮਹਾਮਾਰੀ ਕਰ ਕੇ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਕਰ ਕੇ ਅਸੀਂ ਸਿਹਤ ਤੇ ਦੇਖਭਾਲ ਵੀਜ਼ਾ ਨੇਮਾਂ ਵਿਚ ਬਦਲਾਅ ਕੀਤਾ ਹੈ।’’

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਮੂ ਕਸ਼ਮੀਰ: ਸ਼ੋਪੀਆਂ ਵਿਚ ਮੁਕਾਬਲੇ ’ਚ ਦੋ ਅਤਿਵਾਦੀ ਹਲਾਕ
Next articleਯੂਨਾਨ: ਸ਼ਰਨਾਰਥੀਆਂ ਦੀ ਕਿਸ਼ਤੀ ਪਲਟਣ ਕਾਰਨ 13 ਮੌਤਾਂ