ਨਜ਼ਦੀਕ ਪਿੰਡ ਵੀਲ੍ਹਾ ਤੇਜਾ ਅਤੇ ਘਣੀਏ ਕੇ ਬਾਂਗਰ ਵਿੱਚ ਸੰਨੀ ਦਿਉਲ ਦੇ ਹੱਕ ਵਿੱਚ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਅਤੇ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਹੇਠ ਚੋਣ ਰੈਲੀ ਕੀਤੀ ਗਈ। ਇਸ ਮੌਕੇ ਸਨੀ ਦਿਓਲ ਨੇ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਦਰਸ਼ ਸਵਰਗੀ ਵਿਨੋਦ ਖੰਨਾ ਹਨ ਅਤੇ ਉਹ ਉਨ੍ਹਾਂ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਇਥੇ ਆਏ ਹਨ। ਇਸ ਮੌਕੇ ਉਨ੍ਹਾਂ ਫਿਲਮ ਦਾ ਡਾਇਲਾਗ ਬੋਲਦਿਆਂ ਕਿਹਾ ਕਿ ‘ਢਾਈ ਕਿਲੋ ਹੱਥ ਦੀ ਤਾਕਤ ਤੁਸੀਂ ਸਾਰੇ ਹੋ।’ ਉਨ੍ਹਾਂ ਕਿਹਾ ਕਿ ਜਿੱਤਣ ਤੋਂ ਬਾਅਦ ਸਾਰਿਆਂ ਦੇ ਸਹਿਯੋਗ ਨਾਲ ਹਲਕੇ ਦੇ ਸਾਰੇ ਕੰਮ ਕਰਾਉਣਗੇ। ਇਸ ਮੌਕੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਅਤੇ ਯੂਥ ਅਕਾਲੀ ਦਲ ਮਾਝਾ ਜੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਾਸਟਰ ਮੋਹਣ ਲਾਲ, ਹਰਨੇਕ ਸਿੰਘ ਟੋਨੀ, ਗੁਰਜੀਤ ਸਿੰਘ ਬਿਜਲੀਵਾਲ, ਬਲਬੀਰ ਸਿੰਘ, ਨਵਦੀਪ ਸਿੰਘ ਅਤੇ ਦੀਪ ਸਿਧ ਨੇ ਵੀ ਅਕਾਲੀ ਭਾਜਪਾ ਉਮੀਦਵਾਰ ਸੰਨੀ ਦਿਉਲ ਨੂੰ ਜਿਤਾਉਣ ਦੀ ਅਪੀਲ ਕੀਤੀ।
INDIA ਲੋਕ ਨੇ ਮੇਰੇ ਢਾਈ ਕਿੱਲੋ ਦੇ ਹੱਥ ਦੀ ਤਾਕਤ: ਸਨੀ ਦਿਓਲ