(ਸਮਾਜ ਵੀਕਲੀ)
ਜਦੋਂ ਚਿੱਠਾ ਪੜਿ੍ਆ ਕੇਂਦਰ ਦਾ ,
ਕੀ ਆਖਿਆ ਰੁਲ਼ਦੂ ਬਾਬੇ ਨੇ ।
ਸੁਣਿਆਂ ਹੋਊਗਾ ਕਿੰਨੇ ਗੌਰ ਨਾਲ਼,
ਮਾਝੇ , ਮਾਲਵੇ ਅਤੇ ਦੁਆਬੇ ਨੇ ।
ਸਾਡੀ ਲੋਕ ਏਕਤਾ ਕਹਿੰਦੀ ਏ ,
ਜੱਟ ਮਚਲਾ ਈ ਹੋਇਆ ਚੰਗਾ ਏ;
ਜੋ ਕੁੱਝ ਅੰਨਦਾਤੇ ਦੀ ਚੁੱਪ ਕਰਦੀ ,
ਕੀ ਕਰਨਾ ਏ ਸ਼ੋਰ ਸ਼ਰਾਬੇ ਨੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
94784 08898