ਹਰਦੀਪ ਕੌਰ

(ਸਮਾਜ ਵੀਕਲੀ)

ਮੇਰਾ ਇਹ ਹੈ ਸਕੂਲ ਨਿਆਰਾ,
ਚਮਕੇ ਜਿਉਂ ਅਸਮਾਨੀ ਤਾਰਾ।
ਸੋਹਣੇ ਸੋਹਣੇ ਝੂਲੇ ਪਿਆਰੇ,
ਰਲ਼ ਮਿਲ਼ ਝੂਟਣ ਬੱਚੇ ਸਾਰੇ।
ਰੰਗ ਬਰੰਗੇ ਫੁੱਲ ਨੇ ਸੋਹਣੇ,
ਹੋਰ ਕਿਤੇ ਵੀ ਨਹੀਂਓਂ ਹੋਣੇ।
ਘੰਟੀਆਂ ਜਦੋਂ ਲੰਘ ਜਾਵਣ ਚਾਰੇ,
ਅੱਧੀ ਛੁੱਟੀ ਦੇ ਵੀ ਲਈਏ ਨਜ਼ਾਰੇ।
ਬੜੇ ਮਿਹਨਤੀ ਅਧਿਆਪਕ ਸਾਰੇ,
ਤਾਹਿਓਂ ਇਹ ਐਨੇ ਜਾਣ ਸਤਿਕਾਰੇ।
ਮੇਰੇ ਸਾਰੇ ਓ ਯਾਰ ਅਣਮੁੱਲੇ,
ਘਰ ਰਹਿ ਕੇ ਵੀ ਨਹੀਂਓਂ ਭੁੱਲੇ।
ਜਲਦੀ ਜਲਦੀ ਸਕੂਲ ਖੁੱਲ੍ਹ ਜਾਵਣ,
ਮਸਤੀ ਭਰੇ ਦਿਨ ਫੇਰ ਮੁੜ ਆਵਣ।
ਰੱਬਾ ਛੇਤੀ‌ ਇਹ ਕਰੋਨਾ ਭਜਾ ਦੇ,
ਫਿਰ ਤੋਂ ਸਾਡੇ ਏ ਸਕੂਲ ਖੁੱਲ੍ਹਾ ਦੇ।

ਹਰਦੀਪ ਕੌਰ
ਪੰਜਾਬੀ ਅਧਿਆਪਕਾ‌
84273 60033
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਜਲੀ
ਜ਼ਿਲ੍ਹਾ ਸੰਗਰੂਰ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੀਆਂ ਤੀਜ ਦੀਆਂ
Next articleਰਾਜਨੀਤਿਕ ਭਿਖਾਰੀ