ਲੋਕਤੰਤਰ ‘ਬੇਹੱਦ ਮੁਸ਼ਕਲ ਦੌਰ’ ਵਿਚੋਂ ਲੰਘ ਰਿਹਾ ਹੈ: ਸੋਨੀਆ

ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਪਾਰਟੀ ਆਗੂਆਂ ਨੂੰ ਲੋਕਾਂ ਦੇ ਮੁੱਦਿਆਂ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ ਹੈ ਤੇ ਕਿਹਾ ਹੈ ਕਿ ਲੋਕਤੰਤਰ ‘ਬੇਹੱਦ ਮੁਸ਼ਕਲ ਸਮਿਆਂ’ ਵਿਚੋਂ ਲੰਘ ਰਿਹਾ ਹੈ। ਇਹ ਸੱਦਾ ਪਾਰਟੀ ਪ੍ਰਧਾਨ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰਾਂ ਅਤੇ ਸੂਬਾ ਇੰਚਾਰਜਾਂ ਦੀ ਮੀਟਿੰਗ ਮੌਕੇ ਦਿੱਤਾ। ਸ਼ਾਮ ਚਾਰ ਵਜੇ ਹੋਏ ਮੀਟਿੰਗ ਬਾਰੇ ਟਵੀਟ ਕਰਦਿਆਂ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਨੇ ਆਗੂਆਂ ਨੂੰ ਕਿਹਾ ਹੈ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕੰਮ ਕਰਨ। ਇਹ ਬੈਠਕ ਮਹੱਤਵਪੂਰਨ ਬਿਹਾਰ ਚੋਣਾਂ ਤੋਂ ਪਹਿਲਾਂ ਹੋਈ ਹੈ। ਇਸ ਤੋਂ ਇਲਾਵਾ ਕਈ ਸੂਬਿਆਂ ਵਿਚ ਜ਼ਿਮਨੀ ਚੋਣਾਂ ਵੀ ਹਨ। ਮੱਧ ਪ੍ਰਦੇਸ਼ ਵਿਚ 28 ਸੀਟਾਂ ਲਈ ਚੋਣ ਹੋਣੀ ਹੈ।

Previous articleਜੱਜ ਨਿਡਰ ਹੋ ਕੇ ਫ਼ੈਸਲੇ ਕਰਨ: ਜਸਟਿਸ ਰਾਮੰਨਾ
Next articleTwitter under fire as it shows J&K as part of China