(ਸਮਾਜ ਵੀਕਲੀ)
ਲੋਕਾਂ ਦੀ ਸਰਕਾਰ ਹੀ ਵੇਖੋ
ਲੋਕਾਂ ਨੂੰ ਨਾ ਭਾਵੇ
ਲੋਕਾਂ ਤੋਂ ਹੀ ਲੈ ਕੇ ਰੁਤਬਾ
ਲੋਕਾਂ ਤਾਂਈ ਸਤਾਵੇ
ਲੋਕਾਂ ਦਾ ਹੀ ਚੁਣਿਆ ਮੁੱਖੀਆ
ਲੋਕਾਂ ਤਾਂਈ ਮਰਾਵੇ
ਲੋਕਾਂ ਨੂੰ ਲੜਵਾ ਆਪਸ ਵਿੱਚ
ਬੈਠਾ ਗੇਮ ਚਲਾਵੇ
ਲੋਕ ਲੋਕਾਂ ਦੇ ਦੁਸ਼ਮਨ ਹੋਏ
ਸਮਝ ਕੁੱਝ ਨਾ ਆਵੇ
ਧਰਮ ਜਾਤ ਦੇ ਨਾ ਤੇ ਜਨਤਾ
ਕਮਲੀ ਵੋਟਾਂ ਪਾਵੇ
ਲੋਕੀ ਅਨਪੜ ਜਾਪਣ ਕੋਰੇ
ਕੋਈ ਕਿੰਝ ਸਮਝਾਵੇ
ਬਾਂਦਰ ਬਣ ਕੇ ਵੇਖੋ ਨੱਚਦੇ
ਸਿਆਸਤ ਨਾਚ ਨਚਾਵੇ
ਜਮੀਨਾ ਉੱਤੇ ਜੁਲਮ ਹੈ ਕਾਬਜ਼
ਮਾੜਾ ਡੰਗ ਟਪਾਵੇ
ਹਰ ਕੋਈ ਆਪਣਾ ਢਿੱਡ ਪਿੱਟਦਾ
ਦੇਸ਼ ਨੂੰ ਕਿਹਡ਼ਾ ਚਾਹਵੇ
ਸਨਮਾਨਾਂ ਦਾ ਹਰ ਕੋਈ ਭੁੱਖਾ
ਗੁਣ ਝੁੱਠੇ ਦੇ ਗਾਵੇ
ਆਪਣੀ ਮੱਤ ਦਾਨ ਚ ਦੇ ਕੇ
ਜਨਤਾ ਧੋਖਾ ਖਾਵੇ
ਲੋਕਤੰਤਰੀ ਸਰਕਾਰ ਤੋਂ ਬਿੰਦਰਾ
ਕਿੰਝ ਹੁਣ ਮੁਲਕ ਬਚਾਵੇ
ਬਿੰਦਰ (ਜਾਨ ਏ ਸਾਹਿਤ) ਇਟਲੀ