ਲੇਖਕ ਨਰਿੰਦਰ ਸਿੰਘ ਜੀਰਾ ਵੱਲੋਂ ਆਪਣੀ ਪਲੇਠੀ ਪੁਸਤਕ “ਚਾਨਣ-ਕਣੀਆਂ ਸੀਨੀਅਰ ਪੱਤਰਕਾਰ ਸੋਨੀਆ ਨੂੰ ਭੇਂਟ

ਕੈਪਸ਼ਨ-ਲੇਖਕ ਨਰਿੰਦਰ ਸਿੰਘ ਜੀਰਾ ਆਪਣੀ ਪਲੇਠੀ ਪੁਸਤਕ "ਚਾਨਣ-ਕਣੀਆਂ ਸੀਨੀਅਰ ਪੱਤਰਕਾਰ ਨਰਿੰਦਰ ਸਿੰਘ ਸੋਨੀਆ ਨੂੰ ਭੇਂਟ ਕਰਦੇ ਹੋਏ

ਕਿਤਾਬਾਂ ਗਿਆਨ ਦਾ ਉਹ ਸਮੁੰਦਰ, ਜਿਸਦੀ ਗਹਿਰਾਈ ਮਾਪੀ ਨਹੀਂ ਜਾ ਸਕਦੀ-ਸੋਨੀਆ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਉਘੇ ਲੇਖਕ ਨਰਿੰਦਰ ਸਿੰਘ ਜੀਰਾ ਰਿਟਾਇਰਡ ਲੈਕਚਰਾਰ ਵਲੋ ਅਪਣੇ ਸੰਗ੍ਰਹਿ ਦੀ ਪਲੇਠੀ ਪੁਸਤਕ “ਚਾਨਣ-ਕਣੀਆਂ” ਸਾਹਿਤ ਸਭਾ ਸੁਲਤਾਨਪੁਰ ਲੋਧੀ ਅਤੇ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ  ਸਰਪ੍ਰਸਤ ਸੀਨੀਅਰ ਪੱਤਰਕਾਰ ਨਰਿੰਦਰ ਸਿੰਘ ਸੋਨੀਆ ਜੀ  ਨੂੰ ਭੇਂਟ ਕੀਤੀ। ਇਸ ਮੋਕੇ ਨਰਿੰਦਰ ਸਿੰਘ ਸੋਨੀਆ ਸਰਪ੍ਰਸਤ ਸਾਹਿਤ ਸਭਾ ਸੁਲਤਾਨਪੁਰ ਲੋਧੀ ਨੇ ਕਿਹਾ ਕਿ ਇਸ ਪੁਸਤਕ ਵਿੱਚ ਜੀਵਨ ਦੇ ਸੰਘਰਸ਼ ਚੋਂ ਨਿਕਲੇ ਅਨੁਭਵਾਂ ਨੂੰ ਸ਼ਬਦਾਂ ਦਾ ਬਾਖੂਬੀ ਵਰਣਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕਿਤਾਬਾਂ ਗਿਆਨ ਦਾ ਉਹ ਸਮੁੰਦਰ ਹੁੰਦੀਆਂ ਹਨ ਜਿਸਦੀ ਗਹਿਰਾਈ ਮਾਪੀ ਨਹੀਂ ਜਾ ਸਕਦੀ।

ਇਹ ਗਹਿਰਾਈ ਅਸੀਮਿਤ ਹੁੰਦੀ ਹੈ। ਸ਼ੁਰੂ ਤੋ ਹੀ ਕਿਤਾਬਾਂ ਨਾਲ ਮਨੁੱਖ ਦਾ ਸੰਬੰਧ ਬਹੁਤ ਗੂੜ੍ਹਾ ਰਿਹਾ ਹੈ। ਚਾਹੇ ਇਹ ਕਿਤਾਬਾਂ ਧਾਰਮਿਕ ਗ੍ਰੰਥਾਂ ਦੇ ਰੂਪ ਵਿੱਚ ਹੋਣ, ਇਤਿਹਾਸਕ ਕਿਤਾਬਾਂ ਜਾਂ ਫਿਰ ਸਿੱਖਿਆ ਨਾਲ ਸੰਬੰਧਿਤ। ਗਿਆਨ ਪਾ੍ਪਤ ਕਰਨ ਲਈ ਇਹਨਾਂ ਦੀ ਲੋੜ ਮਹਿਸੂਸ ਹੁੰਦੀ ਹੈ। ਸਮੇਂ ਸਮੇਂ ਹਰ ਚੀਜ਼ ‘ਚ ਬਦਲਾਅ ਆਉਂਦਾ ਰਹਿੰਦਾ ਹੈ ਜਿਸ ਦੇ ਸਿੱਟੇਂ ਵਜੋਂ ਇਸਦੇ ਮੁੱਢਲੇ ਰੂਪ ਵਿੱਚ ਬਦਲਾਅ ਆ ਜਾਂਦਾ ਹੈ। ਨਵੇਂ ਸਮੇਂ ਵਿੱਚ ਤੁਸੀਂ ਇੰਟਰਨੈੱਟ ਤੇ ਕਿਤਾਬਾਂ ਪੜ੍ਹ ਸਕਦੇ ਉਦੋਂ ਤੁਹਾਨੂੰ ਕਿਤਾਬਾਂ ਦੀਆਂ ਫਾਇਲਾਂ ਮਿਲ ਜਾਣ ਗਈਆਂ। ਪਰ ਇਹ ਨਵੇਂ ਜ਼ਮਾਨੇ ਦੀ ਹਾਣੀ ਤਾਂ ਹੋ ਸਕਦੀ ਹੈ। ਪਰ ਇਸਨੂੰ ਕਿਤਾਬਾਂ ਦਾ ਬਦਲ ਨਹੀ ਕਹਿ ਸਕਦੇ।

ਕਿਉਂਕਿ ਜੋ ਅਹਿਸਾਸ ਤੇ ਸਮਝ ਕਿਤਾਬ ਦੇ ਪੰਨੇ ਪਲਟਣ ਨਾਲ ਹੁੰਦੀ ਹੈ ਉਹ ਇਸ ਨਵੇਂ ਤਰੀਕੇ ਨਾਲ ਨਹੀਂ। ਤੁਸੀਂ ਕਿਤਾਬ ਦਾ ਆਨੰਦ ਕਿਤਾਬ ਪੜ੍ਹਕੇ ਹੀ ਲੈ ਸਕਦੇ ਹੋ। ਇਸ ਮੌਕੇ ਉੱਘੇ ਲੇਖਕ ਸੰਤ ਸਿੰਘ ਸੰਧੂ ਨੇ ਕਿਹਾ ਕਿ਼ ਇਸ ਕਿਤਾਬ ਵਿੱਚ ਲੋਕ ਸਰੋਕਾਰਾਂ, ਮਿਆਰੀ ਸਿੱਖਿਆ, ਖੂਬਸੂਰਤ ਜਿੰਦਗੀ ਜਿਉਣ ਦੀ ਕਲਾ ਆਦਿ ਬਾਖੂਬੀ ਬਿਆਨ ਕੀਤਾ ਗਿਆ ਹੈ।

ਇਸ ਮੌਕੇ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਨੇ ਸਰਦਾਰ ਨਰਿੰਦਰ ਸਿੰਘ ਜ਼ੀਰਾ ਸੇਵਾ ਮੁਕਤ ਲੈਕਚਰਾਰ ਨੂੰ ਜੀ ਆਇਆਂ ਆਖਿਆ ਅਤੇ ਕਿਹਾ ਕਿ ਜੇ ਅਸੀਂ ਪੰਜਾਬੀ ਮਾਂ-ਬੋਲੀ ਨਾਲ ਪਿਆਰ ਕਰਨਾ ਹੈ ਤਾਂ ਸਾਨੂੰ ਕਿਤਾਬਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ ਇਸ ਮੌਕੇ ਸਟੇਟ ਐਵਾਰਡੀ ਲੱਖ ਪੱਤ ਰਾਏ ਲੈਕਚਰਾਰ ਸੇਵਾ ਮੁਕਤ,  ਜਗਜੀਤ ਸਿੰਘ ਧੰਜੂ , ਬਲਵਿੰਦਰ ਸਿੰਘ ਧਾਲੀਵਾਲ ਸੰਚਾਲਕ ਅਵਤਾਰ ਰੇਡੀਓ ਸੀਚੇਵਾਲ, ਵੁਰਨ ਸ਼ਰਮਾ, ਮਾਸਟਰ ਚਰਨ ਸਿੰਘ ਹੈਬਤਪੁਰ, ਹਰਬੰਸ ਸਿੰਘ, ਮੈਡਮ ਰਾਜਵਿੰਦਰ ਕੌਰ ਰੱਜੂ, ਮੈਡਮ ਅਨਮੋਲਪ੍ਹੀਤ ਕੌਰ ਆਦਿ ਹਾਜ਼ਰ ਸਨ

Previous articleEx-England wicketkeeper Bruce French retires from coaching role
Next articleTop points table, win trophy: 4 such instances in IPL