ਲੁਧਿਆਣਾ- ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਦੇਸ਼ ਵਿਆਪੀ ਹੜਤਾਲ ਦੇ ਸੱਦੇ ਤਹਿਤ ਏਟਕ, ਸੀਟੂ, ਇੰਟਕ, ਸੀਟੀਯੂ ਅਤੇ ਹੋਰ ਅਜ਼ਾਦ ਫ਼ੈਡਰੇਸ਼ਨਾਂ, ਐਸੋਸੀਏਸ਼ਨਾਂ ਤੇ ਯੂਨੀਅਨਾਂ ਵਲੋਂ ਅੱਜ ਮੁੰਕਮਲ ਹੜਤਾਲ ਕਰਕੇ ਬੱਸ ਅੱਡੇ ’ਤੇ ਵਿਸ਼ਾਲ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਮਾਰਚ ਕੱਢਿਆ ਜੋ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਸਮਾਪਤ ਹੋਇਆ। ਇਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਤੋਂ ਇਲਾਵਾ ਹਜ਼ਾਰਾਂ ਕਾਮਿਆਂ ਨੇ ਹਿੱਸਾ ਲੈਂਦਿਆਂ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿੰਦਾ ਕੀਤੀ। ਇਸ ਰੈਲੀ ਵਿੱਚ ਰੋਡਵੇਜ਼, ਪਾਵਰਕੌਮ, ਬੈਂਕ, ਸਿੱਖਿਆ, ਸਿਹਤ ਵਿਭਾਗ, ’ਵਰਸਿਟੀ, ਪੀਐਸਐਸਐਫ਼, ਹੋਜ਼ਰੀ, ਕਾਰਖਾਨਿਆਂ ਵਿੱਚ ਕੰਮ ਕਰਨ ਵਾਲੇ ਸਨਅੱਤੀ, ਉਸਾਰੀ ਵਿੱਚ ਲੱਗੇ ਨਿਰਮਾਣ ਕਾਮਿਆਂ, ਆਂਗਨਵਾੜੀ, ਆਸ਼ਾ ਵਰਕਰ, ਮਿਡ ਡੇ ਮੀਲ, ਬੀਮਾ, ਸੰਚਾਰ, ਰੇਲਵੇ, ਰੇਹੜੀ ਫ਼ੜੀ ਖੇਤਰਾਂ ਦੇ ਅਤੇ ਹੋਰ ਕਾਮਿਆਂ ਨੇ ਹਿੱਸਾ ਲਿਆ। ਇਸ ਰੈਲੀ ਦੀ ਪ੍ਰਧਾਨਗੀ ਸਵਰਨ ਸਿੰਘ ਇੰਟਕ, ਜਤਿੰਦਰਪਾਲ ਸਿੰਘ ਸੀਟੂ, ਪਰਮਜੀਤ ਸਿੰਘ ਸੀਟੀਯੂ ਅਤੇ ਰਮੇਸ਼ ਰਤਨ ਏਟਕ ਨੇ ਕੀਤੀ। ਰੈਲੀ ਨੂੰ ਕਾਮਰੇਡ ਮੰਗਤਰਾਮ ਪਾਸਲਾ ਸੀਟੀਯੂ, ਜਗਦੀਸ਼ ਚੰਦ ਸੀਟੂ, ਡੀਪੀ ਮੌੜ ਏਟਕ ਅਤੇ ਗੁਰਜੀਤ ਸਿੰਘ ਜਗਪਾਲ ਇੰਟਕ, ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਤਰਸੇਮ ਜੋਧਾਂ, ਗੁਰਨਾਮ ਸਿੰਘ ਸਿੱਧੂ, ਵਿਜੇ ਕੁਮਾਰ, ਵਿਧਾਇਕ ਸਰਬਜੀਤ ਕੌਰ ਮਾਣੂਕੇ, ਐੱਮਐੱਸ ਭਾਟੀਆ, ਕਾ ਘਨਸ਼ਾਮ, ਸਰਬਜੀਤ ਸਿੰਘ ਸਰਹਾਲੀ, ਬਲਦੇਵ ਕ੍ਰਿਸ਼ਨ ਮੌਦਗਿਲ, ਚਰਨ ਸਰਾਭਾ, ਕੇਵਲ ਸਿੰਘ ਬਨਵੈਤ, ਜੀਤ ਕੌਰ ਦਾਦ, ਨਰੇਸ਼ ਗੌੜ, ਮਨਜੀਤ ਕੌਰ, ਕੌਰ ਚੰਦ, ਹਨੁਮਾਨ ਪਰਸਾਦ ਦੂਬੇ, ਡਾ: ਗੁਰਵਿੰਦਰ, ਸਮਰ ਬਹਾਦੁਰ ਸਮੇਤ ਕਈ ਆਗੂਆਂ ਨੇ ਸੰਬੋਧਨ ਕੀਤਾ।
INDIA ਲੁਧਿਆਣਾ ਵਿੱਚ ਭਾਰਤ ਬੰਦ ਨੂੰ ਰਲਵਾਂ-ਮਿਲਵਾਂ ਹੁੰਗਾਰਾ