ਲੀਗਲ ਅਵੇਅਰਨੇਸ ਮੰਚ ਜਲੰਧਰ ਵਲੋਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਮਹਾਂਪ੍ਰੀਨਿਰਵਾਮ ਦਿਵਸ ਬੜੀ ਸਰਧਾ ਨਾਲ ਮਨਾਇਆ ਗਿਆ

ਜਲੰਧਰ (ਸਮਾਜ ਵੀਕਲੀ)- ਵਕੀਲਾਂ ਦੀ ਸ਼ੰਸਥਾ ਲੀਗਲ ਅਵੇਅਰਨੇਸ ਮੰਚ ਜਲੰਧਰ ਵਲੋਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ 68ਵਾਂ ਮਹਾਂਪ੍ਰੀਨਿਰਵਾਮ ਦਿਵਸ ਤਹਿਸੀਲ ਕੈਪਲੇਕਸ ਵਿੱਚ ਬੜੀ ਸਰਧਾ ਨਾਲ ਮਨਾਇਆ ਗਿਆ। ਇਸ ਮੋਕੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਬੁੱਤ ਉੱਪਰ ਫੁੱਲ ਮਾਲਾਵਾਂ ਪਹਿਨਾ ਕੇ ਉਹਨਾਂ ਨੂੰ ਨਿਘਿਆਂ ਸਰਧਾਜਲੀਆਂ ਭੇਟ ਕੀਤੀਆ ਗਈਆ। ਅੇਡਵੋਕੇਟ ਰਜਿੰਦਰ ਕੁਮਾਰ ਅਜਾਦ ਪ੍ਰਧਾਨ ਲੀਗਲ ਅਵੇਅਰਨੇਸ ਮੰਚ ਜਲੰਧਰ ਨੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੁੰ ਸਰਧਾਜਲੀ ਭੇਟ ਕਰਦਿਆ ਕਿਹਾ ਕਿ ਸਾਨੂੰ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚਲਣਾ ਚਾਹਿਦਾ ਹੈ। ਉਹ ਵਿਸ਼ਵ ਦੀ ਇਕ ਮਹਾਨ ਸਖਸਿਅਤ ਸਨ। ਜਿਹਨਾ ਨੇ ਭਾਰਤ ਦਾ ਸੰਵਿਧਾਨ ਲਿਖਕੇ ਭਾਰਤ ਨੰ ਮਜਬੂਤ ਲੋਕਤੰਤਰ ਦਿੱਤਾ ਹੈ।

ਪ੍ਰਸਿੱਧ ਲੇਖਕ ਅਤੇ ਕਹਾਣੀਕਾਰ ਅੇਡਵੋਕੇਟ ਮੋਹਨ ਲਾਲ ਫਿਲੋਰਿਆ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਜੋ ਨਾਅਰਾ ਦਿੱਤਾ ਹੈ ਕਿ ਪੜੋ, ਜੂੜੋ ਅਤੇ ਸੰਘਰਸ਼ ਕਰੋ ਨੂੰ ਆਪਣੇ ਅਮਲੀ ਜੀਵਨ ਵਿੱਚ ਅਪਨਾਉਣਾ ਚਹਿੰਦਾ ਹੈ। ਐਡਵੋਕੇਟ ਹਰਭਜਨ ਸ਼ਾਪਲਾ ਸੱਕਤਰ, ਲੀਗਲ ਅਵੇਅਰਨੇਸ ਮੰਚ ਜਲੰਧਰ ਨੇ ਕਿਹਾ ਕਿ ਡਾ. ਅੰਬੇਡਕਰ ਜੀ ਨੇ ਗਰੀਬਾਂ, ਮਜਦੂਰਾਂ, ਅਤੇ ਹੋਰ ਸਾਰੇ ਵਰਗਾ ਨੂੰ ਅਜ਼ਾਦੀ, ਬਰਾਬਰੀ ਅਤੇ ਭਾਈਚਾਰਕ ਸਾਂਝ ਸਥਾਪਤ ਕਰਨ ਦੇ ਅਧਿਕਾਰ ਲੈਕੇ ਦਿੱਤੇ ਹਨ। ਉਹਨਾਂ ਨੂੰ ਭਾਰਤੀ ਸੰਵਿਧਾਨ ਨਿਰਮਾਤਾ ਕਿਹਾ ਜਾਦਾ ਹੈ।ਇਸ ਸਾਦੇ ਸਰਧਾਜਲੀ ਸਮਾਗਮ ਵਿੱਚ ਐਡਵੋਕੇਟ ਰਾਜ ਕੁਮਾਰ ਬੈਂਸ, ਐਡਵੋਕੇਟ ਰੋਸਨ ਲਾਲ ਦੁਗ, ਐਡਵੋਕੇਟ ਦੀਪਕ ਕੁਮਾਰ, ਐਡਵੋਕੇਟ ਸਤਨਾਮ ਸੁਮਨ, ਐਡਵੋਕੇਟ ਵਿਜੈ ਸੁਮਨ, ਐਡਵੋਕੇਟ ਜਸਵਿਦਰ ਪਾਲ, ਐਡਵੋਕੇਟ ਜਸਵੀਰ ਸਿੰਘ, ਐਡਵੋਕੇਟ ਅਜੈ ਕਲੇਰ, ਐਡਵੋਕੇਟ ਮੁਹਮਦ ਰਫਕਿ ਅਜ਼ਾਦ, ਐਡਵੋਕੇਟ ਪਾਇਲ ਹੀਰ, ਐਡਵੋਕੇਟ ਰੀਮਾ ਚਾਂਦ, ਐਡਵੋਕੇਟ ਮੁਮਤਾਜ ਅਤੇ ਨੰਬਰਦਾਰ ਰੂਪ ਲਾਲ, ਮਾਸਟਰ ਰਾਮ ਲਾਲ ਅਤੇ ਸ੍ਰੀ ਲਾਲ ਚੰਦ ਸਾਂਪਲਾ ਵਿਸ਼ੇਸ ਤੋਰ ਤੇ ਹਾਜ਼ਰ ਸਨ।

ਜਾਰੀ ਕਰਤਾ
ਐਡਵੋਕੇਟ ਹਰਭਜਨ ਸ਼ਾਪਲਾ ਸੱਕਤਰ,
ਲੀਗਲ ਅਵੇਅਰਨੇਸ ਮੰਚ ਜਲੰਧਰ
ਮੋਬਾਇਲ ਨੰ: 98726-6678

Previous articleਨਿਊਜ਼ੀਲੈਂਡ ਤੋਂ ਪਰਤੇ ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਸਤਪਾਲ ਖਡਿਆਲ ਦਾ ਸਨਮਾਨ ਕੀਤਾ
Next articleਏਹੁ ਹਮਾਰਾ ਜੀਵਣਾ ਹੈ – 455