ਲਿਬਾਸ

(ਸਮਾਜ ਵੀਕਲੀ)

ਖਾਈਏ ਮਨ ਭਾਉਂਦਾ ਹੰਢਾਈਏ ਜੱਗ ਭਾਉਂਦਾ,
ਕਹਾਵਤ ਭਾਵੇਂ ਹੋ ਗਈ ਸਦੀਆਂ ਪੁਰਾਣੀ ।
ਔਰਤਾਂ ‘ਤੇ ਲਿਬਾਸ ਦੇ ਬਾਰੇ ਲੱਗਣ ਪਾਬੰਦੀਆਂ,
ਕੱਟੜ ਧਰਮਾਂ ਦੀ ਇਹ ਗੱਲ ਨਹੀਂ ਸਿਆਣੀ ।

ਕਈ ਦੇਸ਼ਾਂ ਵਿੱਚ ਹਿਜਾਬ ਨਾ ਪਹਿਨਣ ‘ਤੇ ,
ਲਗਾਤਾਰ ਵਿਰੋਧਤਾ ਘੱਟ ਵੱਧ ਹੈ ਜਾਰੀ ।
ਅਧਿਕਤਰ ਔਰਤਾਂ ਪਸੰਦ ਨਹੀਂ ਕਰਦੀਆਂ ,
ਪ੍ਰਸ਼ਾਸਨ ਤੇ ਪੁਲੀਸ ਵੱਲੋਂ ਹੁੰਦੀ ਮਾਰਾ-ਮਾਰੀ ।

ਇਰਾਨ ਤੋਂ ਆਈਆਂ ਤਾਜ਼ੀਆਂ ਖ਼ਬਰਾਂ ਦੱਸਦੀਆਂ ,
ਹਿਜਾਬ ਦਾ ਵਿਰੋਧ ਕਰਨ ਤੇ ਪੁਲੀਸ ਚਲਾਵੇ ਗੋਲੀ ।
ਨਿੱਜੀ ਆਜ਼ਾਦੀ ਤੇ ਸਹਿਣਸ਼ੀਲਤਾ ਖ਼ਤਮ ਕਰਕੇ ,
ਔਰਤ ਹੱਕਾਂ ਦਾ ਦਮਨ ਕਰ ਜ਼ਿੰਦਗੀ ਉਨ੍ਹਾਂ ਦੀ ਰੋਲੀ

ਔਰਤਾਂ,ਬੱਚੇ ਮੰਗਦੇ ਸਦਾ ਵਿਸ਼ੇਸ਼ ਧਿਆਨ ,
ਅਣਗੌਲੇ ਕਰਨ ਨਾਲ ਸਮਾਜ ਦਾ ਰੁਕੇ ਵਿਕਾਸ ।
ਕਿਤੇ ਦਸਤਾਰ ਪਗੜੀ, ਕਿਤੇ ਟੋਪੀ ਪਾਉਣਾ ,
ਔਰਤਾਂ ਹਾਰ ਸ਼ਿੰਗਾਰ, ਕੋਈ ਭੜਕੀਲੇ ਤੇ ਕੋਈ ਸਾਦਾ ਲਿਬਾਸ ।

ਕੁਦਰਤ ਬਖ਼ਸ਼ੀ ਭਿੰਨਤਾ ਮਨੁੱਖ ਜਾਤੀ ਨੂੰ ,
ਧਰਾਤਲ ਮੌਸਮ ਸਮਾਜ ਤੇ ਸੱਭਿਆਚਾਰ ।
ਰੰਗ ਬਰੰਗੇ ਲਿਬਾਸ ਸਾਂਝੀਵਾਲਤਾ ਦੇ ਮੁਦੱਈ , ਧਿੰਗੋਜ਼ੋਰੀ ਰਹਿਤ, ਅਗਾਂਹ ਵਧੂ ਵਿਚਾਰ ।

ਅਮਰਜੀਤ ਸਿੰਘ ਤੂਰ
ਪਿੰਡ ਕਲਬੂਰਛਾ ਜ਼ਿਲ੍ਹਾ ਪਟਿਆਲਾ
ਫੋਨ ਨੰਬਰ : 9878469639
ਮਿਤੀ : 26-09-2022

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੀਕੋਰੀਆ ਦੇ ਲੱਛਣ ਅਤੇ ਘਰੇਲੂ ਇਲਾਜ
Next articleBlinken welcomes Modi’s remarks to Putin on Ukraine, defends F-16 spares for Pak