ਲਾਲੂ ਯਾਦਵ ਨੂੰ ਹਸਪਤਾਲ ਦੇ ਡਾਇਰੈਕਟਰ ਦੀ ਰਿਹਾਇਸ਼ ’ਤੇ ਤਬਦੀਲ ਕੀਤਾ

ਰਾਂਚੀ (ਸਮਾਜ ਵੀਕਲੀ) : ਜੇਲ੍ਹ ’ਚ ਬੰਦ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਰਿਮਸ) ਤੋਂ ਤਬਦੀਲ ਕਰ ਕੇ ਹਸਪਤਾਲ ਦੇ ਡਾਇਰੈਕਟਰ ਦੀ ਰਿਹਾਇਸ਼ ’ਤੇ ਪਹੁੰਚਾਇਆ ਗਿਆ ਹੈ।

ਇਹ ਕਦਮ ਊਸ ਵੇਲੇ ਊਠਾਇਆ ਗਿਆ ਜਦੋਂ ਰਿਮਸ ਦੇ ਪ੍ਰਾਈਵੇਟ ਵਾਰਡ ’ਚ ਸੁਰੱਖਿਆ ਗਾਰਡਾਂ ਅਤੇ ਕੁਝ ਮੈਡੀਕਲ ਮੁਲਾਜ਼ਮਾਂ ਦੇ ਕਰੋਨਾ ਪਾਜ਼ੇਟਿਵ ਹੋਣ ਮਗਰੋਂ ਜੇਲ੍ਹ ਪ੍ਰਸ਼ਾਸਨ ਨੇ ਲਾਲੂ ਯਾਦਵ ਨੂੰ ਸੁਰੱਖਿਅਤ ਥਾਂ ’ਤੇ ਭੇਜੇ ਜਾਣ ਦੇ ਨਿਰਦੇਸ਼ ਦਿੱਤੇ ਸਨ। ਊਧਰ ਬਿਰਸਾ ਮੁੰਡਾ ਸੈਂਟਰਲ ਜੇਲ੍ਹ ’ਚ ਬੰਦ ਦੋ ਸਾਬਕਾ ਮੰਤਰੀਆਂ ਇਨੋਸ ਇੱਕਾ ਅਤੇ ਰਾਜਾ ਪੀਟਰ ਨੂੰ ਵੀ ਕਰੋਨਾ ਹੋ ਗਿਆ ਹੈ ਪਰ ਊਨ੍ਹਾਂ ਨੂੰ 52 ਹੋਰ ਕਰੋਨਾ ਪਾਜ਼ੇਟਿਵ ਕੈਦੀਆਂ ਨਾਲ ਰੱਖਿਆ ਜਾ ਰਿਹਾ ਹੈ।

Previous article‘ਰਾਮ ਤੇ ਸੀਤਾ’ ਨੇ ਮਨਾਈ ਖੁਸ਼ੀ ਤੇ ਦਿੱਤੀਆਂ ਵਧਾਈਆਂ‘ਰਾਮ ਤੇ ਸੀਤਾ’ ਨੇ ਮਨਾਈ ਖੁਸ਼ੀ ਤੇ ਦਿੱਤੀਆਂ ਵਧਾਈਆਂ
Next articleਈਸਾਈ ਸਾਧਵੀ ਜਬਰ-ਜਨਾਹ: ਬਿਸ਼ਪ ਫਰੈਂਕੋ ਦੀ ਕੇਸ ਖਾਰਜ ਕਰਨ ਬਾਰੇ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਰੱਦ