ਜਲੰਧਰ, (ਸਮਾਜ ਵੀਕਲੀ ਬਿਊਰੋ) – ‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਦੇ ਲਾਰਵਾ ਵਿਰੋਧੀ ਸੈਲ ਵਲੋਂ ਸ਼ਹਿਰ ਦੀਆਂ 5 ਥਾਵਾਂ ਦੀ ਜਾਂਚ ਕਰਕੇ 15 ਡੇਂਗੂ ਲਾਰਵਾ ਕੇਸਾਂ ਦੀ ਪਹਿਚਾਣ ਕੀਤੀ ਗਈ। ਲਾਰਵਾ ਵਿਰੋਧੀ ਟੀਮਾਂ ਜਿਨਾਂ ਵਿੱਚ ਹਰਪ੍ਰੀਤ ਪਾਲ, ਵਿਨੋਦ ਕੁਮਾਰ, ਅਮਰਜੀਤ ਸਿੰਘ, ਵਿਨੋਦ ਕੁਮਾਰ, ਸ਼ੇਰ ਸਿੰਘ, ਸੰਜੀਵ ਕੁਮਾਰ, ਕਮਲਦੀਪ , ਅਮਨਪ੍ਰੀਤ, ਅਰਵਿੰਦਰ ਸਿੰਘ, ਸਤਪਾਲ ਸ਼ਾਮਿਲ ਸਨ ਵਲੋਂ ਪਿੰਡ ਰੇਰੂ, ਅਬਾਦਪੁਰਾ, ਭੀਮ ਨਗਰ, ਗੁਰੂ ਅਰਜਨ ਦੇਵ ਨਗਰ, ਬੂਟਾ ਪਿੰਡ ਅਤੇ ਹੋਰ ਥਾਵਾਂ ਦੀ ਜਾਂਚ ਕੀਤੀ ਗਈ। ਟੀਮ ਵਲੋਂ 353 ਘਰਾਂ ਦਾ ਦੌਰਾ ਕਰਕੇ 1466 ਲੋਕਾਂ ਨੂੰ ਕਵਰ ਕਰਦਿਆਂ 109 ਕੂਲਰਾਂ ਅਤੇ 437 ਫਾਲਤੂ ਚੀਜਾਂ ਦੀ ਚਾਂਚ ਕੀਤੀ ਗਈ। ਇਸੇ ਤਰ੍ਹਾਂ ਲਾਰਵ ਵਿਰੋਧੀ ਸੈਲ ਦੀਆਂ 5 ਟੀਮਾਂ ਵਲੋਂ ਸ਼ਾਹਕੋਟ ਸਬ ਡਵੀਜ਼ਨ ਦੇ ਬਲਾਕ ਲੋਹੀਆਂ ਖਾਸ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲਾਰਵੀਸਾਈਡ ਦਾ ਛਿੜਕਾਅ ਵੀ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਟੀਮ ਮੈਂਬਰਾਂ ਨੇ ਲੋਕਾਂ ਨੂੰ ਦੱਸਿਆ ਕਿ ਮੱਛਰਾਂ ਵਲੋਂ ਡੇਂਗੂ ਲਾਰਵਾ ਜ਼ਿਆਦਾਤਰ ਕੂਲਰਾਂ, ਫਾਲਤੂ ਚੀਜਾਂ ਵਿੱਚ ਪੈਦਾ ਕੀਤਾ ਜਾਂਦਾ ਹੈ ਜਿਸ ਨਾਲ ਡੇਂਗੂ, ਮਲੇਰੀਆ ਅਤੇ ਹੋਰ ਬਿਮਾਰੀਆਂ ਪੈਦਾ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਜਾਂਚ ਚਲਾਉਣ ਦਾ ਮੁੱਖ ਮੰਤਵ ਮੱਛਰਾਂ ਵਲੋਂ ਡੇਂਗੂ ਲਾਰਵਾ ਪੈਦਾ ਕਰਨ ਵਾਲੇ ਸਥਾਨਾਂ ਦਾ ਪਤਾ ਲਗਾਉਣਾ ਹੈ।
INDIA ਲਾਰਵਾ ਵਿਰੋਧੀ ਟੀਮਾਂ ਵਲੋਂ ਸ਼ਹਿਰ ’ਚ 15 ਡੇਂਗੂ ਲਾਰਵਾ ਕੇਸਾਂ ਦੀ ਪਹਿਚਾਣ...