ਸਤਲੁਜ ਦਰਿਆ ‘ਚ ਪਿਆ 500 ਫ਼ੁੱਟ ਲੰਮਾ ਪਾੜ ਪੂਰਿਆ, ਕੈਪਟਨ ਨੇ ਪ੍ਰਗਟਾਈ ਖੁਸ਼ੀ

ਜਲੰਧਰ – (ਹਰਜਿੰਦਰ ਛਾਬੜਾ) ਜਲੰਧਰ ‘ਚ ਸਤਲੁਜ ਦਰਿਆ ‘ਚ ਪਏ 500 ਫ਼ੁੱਟ ਲੰਮੇ ਪਾੜ ਨੂੰ ਕਾਰ–ਸੇਵਕਾਂ ਤੇ ਪ੍ਰਸ਼ਾਸਨ ਵੱਲੋਂ ਸੋਮਵਾਰ ਸਵੇਰੇ 7 ਵਜੇ ਦੇ ਕਰੀਬ ਪੂਰ ਦਿੱਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ, ਭਾਰਤੀ ਫ਼ੌਜ, ਡਰੇਨੇਜ ਵਿਭਾਗ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਹੈ।

ਲੋਹੀਆਂ ਖ਼ਾਸ ਨੇੜ੍ਹੇ ਪਿੰਡ ਜਾਨੀਆ ਚਾਹਲ ’ਚ ਸਤਲੁਜ ਦਰਿਆ ‘ਚ ਪਏ 500 ਫ਼ੁੱਟ ਲੰਮੇ ਪਾੜ ਨੂੰ ਕਾਰ-ਸੇਵਕਾਂ ਤੇ ਪ੍ਰਸ਼ਾਸਨ ਵੱਲੋਂ ਸੋਮਵਾਰ ਸਵੇਰੇ 7 ਵਜੇ ਦੇ ਕਰੀਬ ਪੂਰ ਦਿੱਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਕੈਪਟਨ ਨੇ ਟਵੀਟ ‘ਚ ਦੱਸਿਆ ਕਿ ਇਹ 500 ਫ਼ੁੱਟ ਲੰਮੇ ਪਾੜ ਨੂੰ ਪੂਰ ਦਿੱਤਾ ਗਿਆ ਹੈ। ਇਸ ਦੌਰਾਨ ਕੈਪਟਨ ਨੇ ਜ਼ਿਲ੍ਹਾ ਪ੍ਰਸ਼ਾਸਨ, ਭਾਰਤੀ ਫ਼ੌਜ, ਡਰੇਨੇਜ ਵਿਭਾਗ ਦੇ ਅਧਿਕਾਰੀਆਂ ਤੇ ਸਥਾਨਕ ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਵੀ ਕੀਤਾ ਤੇ ਇਹ ਪਾੜ ਪੂਰਨ ਉੱਤੇ ਮੁਬਾਰਕਬਾਦ ਵੀ ਦਿੱਤੀ ਹੈ।ਜ਼ਿਕਰਯੋਗ ਹੈ ਕਿ ਇਸ ਖੇਤਰ ‘ਚ ਲਗਾਤਾਰ ਪੈ ਰਹੇ ਮੀਂਹ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ। ਦੂਜੇ ਪਾਸੇ ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਅ ਕਾਫ਼ੀ ਤੇਜ਼ ਜਿਸ ਕਾਰਨ ਲੋਕਾਂ ਦੇ ਮਨ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਤਲੁਜ ਦਰਿਆ ਦੇ ਪਾਣੀ ਦੀ ਤੇਜ਼ੀ ‘ਤੇ ਲਗਾਤਾਰ ਚੌਕਸ ਨਜ਼ਰ ਰੱਖੀ ਜਾ ਰਹੀ ਹੈ। ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ 24 ਘੰਟੇ ਮੁਸਤੈਦ ਹਨ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸ ਆਦੇਸ਼ ਹਨ।

Previous articleਲਾਰਵਾ ਵਿਰੋਧੀ ਟੀਮਾਂ ਵਲੋਂ ਸ਼ਹਿਰ ’ਚ 15 ਡੇਂਗੂ ਲਾਰਵਾ ਕੇਸਾਂ ਦੀ ਪਹਿਚਾਣ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਲਾਰਵੀਸਾਈਡ ਦਾ ਛਿੜਕਾਅ ਲਗਾਤਾਰ ਜਾਰੀ
Next articleਬਾਬਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ  ਦਿਹਾੜੇ ‘ਤੇ  ਵਿਦੇਸੀ ਸਿੱਖਾ ਨੂੰ ਪਾਕਿਸਤਾਨ ਸਰਕਾਰ ਦਾ ਇਕ ਹੋਰ ਤੌਹਫਾ