ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਲਾਰਡ ਕ੍ਰਿਸ਼ਨਾ ਕਾਲਜ ਆਫ਼ ਐਜ਼ੂਕੇਸ਼ਨ ਵੱਲੋਂ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੀ ਜਯੰਤੀ ਮੌਕੇ ਆਨਲਾਈਨ ਪ੍ਰੋਗ੍ਰਾਮ ਜੂਮ ਪਲੇਟਫਾਰਮ ਤੇ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਭਾਸ਼ਣ ਮੁਕਾਬਲੇ ਅਤੇ ਦੇਸ਼ ਭਗਤੀ ਨਾਲ ਸਬੰਧਤ ਗੀਤ ਗਾਏ ਗਏ। ਪ੍ਰਿੰਸੀਪਲ ਰੂਬੀ ਭਗਤ ਵਲੋਂ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦੀ ਜਯੰਤੀ ਦੇ ਮੌਕੇ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ।
ਪ੍ਰਿੰਸੀਪਲ ਰੂਬੀ ਭਗਤ ਨੇ ਆਪਣੇ ਵਧਾਈ ਸੰਦੇਸ਼ ਵਿਚ ਕਿਹਾ ਕਿ ਗਾਂਧੀ ਜੀ ਦੇ ਵਿਚਾਰ ਅੱਜ ਵੀ ਉਨੇ ਹੀ ਪ੍ਰਸੰਗਕ ਹਨ ਜਿੰਨੇ ਕਿ ਉਹ ਪਹਿਲੇ ਸੀ। ਇਸ ਨੂੰ ਅਪਣਾਉਣ ਵਿਚ ਪੂਰੇ ਵਿਸ਼ਵ ਵਿੱਚ ਸ਼ਾਂਤੀ ਸਥਾਪਿਤ ਹੋਵੇਗੀ। ਉਹਨਾਂ ਦੀ ਸਿੱਖਿਆ ਦਾ ਅਨੁਸਰਨ ਗਾਂਧੀ ਜੀ ਦੇ ਪ੍ਰਤੀ ਸਾਡੇ ਸਾਰਿਆਂ ਦੀ ਸੱਚੀ ਸ਼ਰਧਾਂਜਲੀ ਹੋਵੇਗੀ। ਗਾਂਧੀ ਜੀ ਅਤੇ ਲਾਲ ਬਹਾਦੁਰ ਸ਼ਾਸਤਰੀ ਜੀ ਨੇ ਆਪਣਾ ਪੂਰਾ ਜੀਵਨ ਦੇਸ਼ ਅਤੇ ਮਨੁੱਖੀ ਸੇਵਾ ਵਿੱਚ ਬਤੀਤ ਕੀਤਾ,ਜਿਸ ਕਾਰਨ ਉਨ੍ਹਾਂ ਨੂੰ ਅਹਿੰਸਾ ਦੇ ਪੁਜਾਰੀ ਵਜੋਂ ਵੀ ਜਾਣਿਆ ਜਾਂਦਾ ਹੈ ।
ਇਸ ਮੌਕੇ ਪ੍ਰੋ. ਸੂੰਮੀ ਧੀਰ, ਸਚਿਨ ਚੱਡਾ, ਰਮਾ ਕੁਮਾਰੀ, ਕੁਲਦੀਪ ਕੌਰ, ਰੀਟਾ ਰਾਣੀ, ਨਵੀਨ ਖੁਰਾਨਾ ਨੇ ਵੀ ਵਿਦਿਆਰਥੀਆਂ ਨੂੰ ਗਾਂਧੀ ਜੀ ਵਲੋਂ ਦਿਖਾਏ ਸੱਚ ਦੇ ਰਸਤੇ ‘ਤੇ ਚੱਲਣ ਦਾ ਸੁਨੇਹਾ ਦਿੱਤਾ ।