ਨੇੜਲੇ ਪਿੰਡ ਸੁਲਤਾਨਪੁਰ ਰੂਰਲ ਦੀ ਇਕ ਨਾਬਾਲਗ ਲੜਕੀ ਨੂੰ ਕਤਲ ਕਰ ਕੇ ਮੁਲਜ਼ਮਾਂ ਨੇ ਲਾਸ਼ ਖੂਹ ਵਿੱਚ ਸੁੱਟ ਦਿੱਤੀ। ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਕਤ ਲੜਕੀ ਦੀ ਮਾਂ ਨੇ ਬਿਆਨ ਦਿੱਤੇ ਹਨ ਕਿ ਉਸ ਦੀ ਨਾਬਾਲਗ ਲੜਕੀ ਲੰਘੀ 2 ਮਾਰਚ ਨੂੰ ਸੁਲਤਾਨਪੁਰ ਲੋਧੀ ਵਿੱਚ ਆਈਲੈੱਟਸ ਦੀ ਕਲਾਸ ਲਾਉਣ ਗਈ ਸੀ ਪਰ ਵਾਪਸ ਨਹੀਂ ਆਈ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਬੇਟੀ ਨੂੰ ਫੁੰਮਣ ਸਿੰਘ ਨਾਂ ਦਾ ਲੜਕਾ ਵਿਆਹ ਦਾ ਝਾਂਸਾ ਦੇ ਕੇ ਕਿਧਰੇ ਵਰਗਲਾ ਕੇ ਲੈ ਗਿਆ ਹੈ। ਸ਼ਿਕਾਇਤਕਰਤ ਨੇ ਦੱਸਿਆ ਕਿ 4 ਮਾਰਚ ਨੂੰ ਉਸ ਦੇ ਪਤੀ ਨੇ ਥਾਣਾ ਸੁਲਤਾਨਪੁਰ ਲੋਧੀ ਵਿੱਚ ਇਤਲਾਹ ਦਿੱਤੀ ਸੀ ਕਿ ਉਸ ਦੀ ਧੀ ਕਿਤੇ ਚਲੀ ਗਈ ਹੈ। ਬਾਅਦ ਵਿੱਚ ਪਤਾ ਲੱਗਣ ’ਤੇ ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਲੜਕੀ ਨੂੰ ਫੁੰਮਣ ਸਿੰਘ ਅਤੇ ਰਾਜੂ, ਰਾਜੂ ਦੀ ਪਤਨੀ ਤੇ ਮਨਜੀਤ ਕੌਰ ਵਾਸੀ ਦੁਲੱਧਾ, ਥਾਣਾ ਕਬੀਰਪੁਰ ਹਰਪ੍ਰੀਤ ਕੌਰ ਦੀ ਸ਼ਹਿ ’ਤੇ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਕਿਤੇ ਲੈ ਗਏ ਹਨ ਅਤੇ ਉਨ੍ਹਾਂ ਨੇ ਉਸ ਨੂੰ ਮਾਰ ਕੇ ਸੁੱਟ ਦਿੱਤਾ ਹੈ। ਪੁਲੀਸ ਨੇ ਫੁੰਮਣ ਸਿੰਘ ਤੇ ਰਾਜੂ, ਮਨਜੀਤ ਕੌਰ, ਹਰਪ੍ਰੀਤ ਕੌਰ ਅਤੇ ਰਾਜੂ ਦੀ ਪਤਨੀ ਵਿਰੁੱਧ ਕਤਲ ਤੇ ਹੋਰ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਦੇਰ ਸ਼ਾਮ ਪਤਾ ਲੱਗਿਆ ਕਿ ਪੁਲੀਸ ਨੇ ਨੂਰਮਹਿਲ ਤਲਵਣ ਰੋਡ ’ਤੇ ਪਿੰਡ ਉਗਰੂਪੁਰ ਤੋਂ ਫੁੰਮਣ ਸਿੰਘ ਦੀ ਨਿਸ਼ਾਨਦੇਹੀ ’ਤੇ ਲੜਕੀ ਦੀ ਲਾਸ਼ ਬਰਾਮਦ ਕਰ ਲਈ ਹੈ। ਇਸ ਸਬੰਧੀ ਖ਼ਬਰ ਮਿਲਣ ’ਤੇ ਮ੍ਰਿਤਕਾ ਦੇ ਪਰਿਵਾਰਕ ਮੈਂਬਰ, ਪਿੰਡ ਸੁਲਤਾਨਪੁਰ ਰੂਰਲ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਨੇ ਇਕੱਠੇ ਹੋ ਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
INDIA ਲਾਪਤਾ ਨਾਬਾਲਗ ਲੜਕੀ ਦੀ ਲਾਸ਼ ਖੂਹ ’ਚੋਂ ਬਰਾਮਦ