ਲਾਈਨਜ਼ ਕਲੱਬ ਕਪੂਰਥਲਾ ਫ੍ਰੈਂਡਸ ਬੰਦਗੀ ਵੱਲੋਂ 70 ਜ਼ਰੂਰਤਮੰਦ ਪਰਿਵਾਰਾਂ ਨੂੰ ਕੰਬਲ ਵੰਡੇ ਗਏ

ਲਾਈਨਜ਼ ਕਲੱਬ ਕਪੂਰਥਲਾ ਫ੍ਰੈਂਡਸ ਬੰਦਗੀ ਵੱਲੋਂ 70 ਜ਼ਰੂਰਤਮੰਦ ਪਰਿਵਾਰਾਂ ਨੂੰ ਕੰਬਲ ਵੰਡੇ ਗਏ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ )-   ਲਾਈਨਜ਼ ਕਲੱਬ ਕਪੂਰਥਲਾ ਫ੍ਰੈਂਡਸ ਬੰਦਗੀ ਵੱਲੋਂ ਦਾਣਾ ਮੰਡੀ ਟਿੱਬਾ ਵਿਖੇ ਸੱਤਰ ਜ਼ਰੂਰਤਮੰਦ ਪਰਿਵਾਰਾਂ ਨੂੰ ਕੰਬਲ ਵੰਡੇ ਗਏ ਇਸ ਮੌਕੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਲਾਇਨ ਹਰਦੀਪ ਸਿੰਘ ਖਡ਼ਕਾ ਅਤੇ  ਡਿਸਟ੍ਰਿਕ ਗਵਰਨਰ ਲਾਇਨ ਪਰਮਜੀਤ ਸਿੰਘ ਚਾਵਲਾ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਫਸਟ ਵਾਈਸ ਡਿਸਟ੍ਰਿਕ ਗਵਰਨਰ ਲਾਇਨ ਜੀ ਐੱਸ ਸੇਠੀ ਅਤੇ ਸੈਕਿੰਡ ਵਾਈਸ ਡਿਸਟ੍ਰਿਕ ਗਵਰਨਰ ਲਾਇਨ ਦਵਿੰਦਰਪਾਲ ਅਰੋੜਾ , ਲਾਇਨ ਕਲੱਬ ਦੇ ਪ੍ਰਧਾਨ ਐੱਸਪੀ ਸਿੰਘ ਨੇ ਕੀਤੀ ।

ਇਸ ਮੌਕੇ ਆਪਣੇ ਭਾਸ਼ਣ ਵਿਚ ਰੀਜਨ ਚੇਅਰਮੈਨ ਲਾਇਨ ਸੁਰਜੀਤ ਸਿੰਘ ਚੰਦੀ ਨੇ ਬੋਲਦੇ ਹੋਏ ਕਿਹਾ ਕਿ ਇਹੋ ਜਿਹੇ ਸੇਵਾ ਦੇ ਕੰਮ ਅਸੀਂ  ਸਮੇਂ ਸਮੇਂ ਤੇ ਕਰਦੇ  ਰਹਿੰਦੇ ਹਾਂ ਅਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ  ਲਾਇਨ ਖਡ਼ਕਾ  ਨੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਕਲੱਬ ਮੈਂਬਰਾਂ ਨੂੰ ਅਤੇ ਕਲੱਬ ਟੀਮ ਨੂੰ ਭਵਿੱਖ ਵਿੱਚ ਵੀ ਅਜਿਹੇ ਕਾਰਜ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ੋਨ ਚੇਅਰਮੈਨ ਲਾਇਨ ਸੁਖਜੀਤ ਸਿੰਘ ਬੱਗਾ, ਸੀਨੀਅਰ ਮੈਂਬਰ ਲਾਇਨ ਬਲਜਿੰਦਰ ਸਿੰਘ ਅਤੇ ਨਾਲ ਲਾਇਨ ਭੁਪਿੰਦਰ ਸਿੰਘ, ਕੈਸ਼ੀਅਰ ਲਾਇਨ  ਅਮਨ ਸੂਦ ਪੀਆਰਓ    ਲਾਇਨ ਕੁਲਦੀਪ ਸਿੰਘ , ਲਾਇਨ  ਅਸ਼ੋਕ ਕੁਮਾਰ  , ਲਾਈਨ ਜਸਪ੍ਰੀਤ ਸਿੰਘ ਜੀ, ਲਾਇਨ ਰੂਬਨਪ੍ਰੀਤ , ਲਾਇਨ ਰਮੇਸ਼ ਲਾਲ  ,ਲਾਇਨ ਡਾ ਸਾਹਿਬ ਸਿੰਘ ਮੰਡ, ਲਾਇਨ ਡਾ ਨਿਰਵੈਲ ਸਿੰਘ, ਲਾਇਨ ਡਾ ਕੁਲਵਿੰਦਰ ਸਿੰਘ ਲਾਡੀ, ਲਾਈਨ ਜਗਰੂਪ ਸਿੰਘ, ਲਾਇਨ ਜਗਦੀਪ ਸਿੰਘ ਹਾਜ਼ਰ ਸਨ।

Previous articleਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ ਵਲੋਂ ਜਾਰਜਪੁਰਵਿੱਚ ਵਿਸ਼ਾਲ ਸ਼ਹੀਦੀ ਸਮਾਗਮ ਆਯੋਜਿਤ
Next articleChina issues orange alert for cold wave