ਲਹਿੰਬਰ ਹੁਸੈਨਪੁਰੀ ਦਾ ਇਟਲੀ ਚ ਗੋਲਡ ਮੈਡਲ ਨਾਲ ਸਨਮਾਨ

ਮਿਲਾਨ (ਇਟਲੀ)7ਅਪ੍ਰੈਲ (ਹਰਜਿੰਦਰ ਛਾਬੜਾ) ਇਟਲੀ ਦੌਰੇ ਤੇ ਪਹੁੰਚੇ ਉੱਘੇ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਦਆਰਾ ਵਿਸ਼ੇਸ਼ ਤੌਰ ਤੇ ਗੋਲਡ ਮੈਡਲ ਨਾਲ਼ ਸਨਮਾਨ ਕੀਤਾ
ਗਿਆ। ਟਰੱਸਟ ਦੁਆਰਾ ਲਹਿੰਬਰ ਹੁਸੈਨਪੁਰੀ ਨੂੰ ਇਹ ਸਨਮਾਨ ਉਨਾਂ ਦੁਆਰਾ ਪੰਜਾਬੀ ਗਾਇਕੀ ਅੰਦਰ ਗਾਏ ਗਏ  ਸਾਫ ਸੁਥਰੇ ਗੀਤਾਂ ਰਾਹੀ ਸੱਭਿਆਚਾਰਕ ਗਾਇਕੀ ਲਈ ਪਾਏ ਗਏ ਵਡਮੁੱਲੇ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ।ਬੀਤੇ ਦਿਨ ਵਿਰੋਨਾ ਵਿਖੇ “ਹੋਟਲ ਚੀਏਲੋ ਅਜੂਰੋ” ਚ ਇਕ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਟਰੱਸਟ ਦੇ ਆਹੁਦੇਦਾਰਾਂ ਅਤੇ ਸਾਹਿਤ,ਸੱਭਿਆਚਾਰ ਤੇ ਸਮਾਜਿਕ ਖੇਤਰ ਦੀਆਂ ਪ੍ਰਮੁੱਖ ਹਸਤੀਆਂ ਦੀ ਹੋਂਦ ਚ ਲਹਿੰਬਰ ਹੁਸੈਨਪੁਰੀ ਨੂੰ ਗੋਲਡ ਮੈਡਲ ਨਾਲ਼ ਸਨਮਾਨਿਤ ਕਰਦੇ ਸਮੇਂ ਉਨਾਂ ਦੀ ਚੰਗੀ ਗਾਇਕੀ ਦੀ ਭਰਪੂਰ ਸ਼ਾਲਾਘਾ ਵੀ ਕੀਤੀ ਗਈ।ਇਸ ਮੌਕੇ ਵਾਇਸ ਆਫ ਪੰਜਾਬ ਮਨਦੀਪ ਕੌਰ ਮਾਛੀਵਾੜਾ,ਗੀਤਕਾਰ ਸੋਢੀ ਲਿੱਤਰਾਂ,ਸਿੱਕੀ ਝੱਜੀ ਪਿੰਡ ਵਾਲਾ,ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਦੇ ਪ੍ਰਧਾਨ ਸ਼੍ਰੀ ਟੇਕ ਚੰਦ ਜਗਤਪੁਰ,ਉੱਘੇ ਲੇਖਕ ਹਰਦੀਪ ਸਿੰਘ ਕੰਗ,ਸਮਾਜ ਸੇਵੀ ਸੁਰਿੰਦਰ ਭਟਨਾਗਰ,ਸੋਨੂ ਵਰਮਾ,ਗੁਰਿੰਦਰ ਸੋਮਲ,ਸੰਜੀਵ ਲਾਂਬਾ,ਗਾਇਕ ਹੈਪੀ ਲਹਿਰਾ,ਬਿੰਦਰ ਜਰਮਨ ਗੀਤਕਾਰ,ਗੁਰਪ੍ਰੀਤ ਖਰੌਡ,ਹਰਬਿੰਦਰ ਧਾਲੀਵਾਲ ਅਤੇ ਜਗਜੀਤ ਸਿੰਘ ਈਸ਼ਰਹੇਲ ਆਦਿ ਹਾਜਿਰ ਸਨ।
Previous articleਇਟਲੀ ਪੁਲਿਸ ਨੇ ਅਮ੍ਰਿਤਧਾਰੀ ਸਿੱਖ ਜੋੜੇ ਦੇ ਸ੍ਰੀ ਸਾਹਿਬ ਨੂੰ ਜਾਨ ਲੈਵਾ ਹਥਿਆਰ ਦੱਸਕੇ ਮਾਮਲਾ ਦਰਜ ਕੀਤਾ
Next articleਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਤੇ ਪ੍ਰੋਗਰਾਮ