ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਤੇ ਪ੍ਰੋਗਰਾਮ

ਬਾਮਸੇਫ ਅਤੇ ਸਤਿਗੁਰੂ ਰਵਿਦਾਸ ਕਲਿਆਣ ਸੇਵਾ ਦਲ ਰਜਿ ਖੰਨਾ ਵਲੋ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਮੂਲਨਿਵਾਸੀ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਕੀਤਾ ਜਾ ਰਿਹਾ। ਇਸ ਪ੍ਰੋਗਰਾਮ ਦੇ ਲਈ ਖੰਨੇ ਦੀਆਂ ਵੱਖ ਵੱਖ ਸੰਸਥਾਵਾਂ ਨਾਲ ਸੰਪਰਕ ਕੀਤਾ ਗਿਆ। ਈਸੇ ਲੜੀ ਦੋਰਾਨ ਸਤਿਗੁਰੂ ਰਵਿਦਾਸ ਕਲਿਆਣ ਸੰਮਤੀ (ਰਜਿ:) ਖੰਨਾ ਦੇ ਸਮੂਹ ਮੈਂਬਰਾਂ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਕਿ ਉਹ ਵੱਡੀ ਗਿਣਤੀ ਵਿੱਚ ਇਸ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਲਾਗਵਉਣਗੇ ।ਅਤੇ ਵਿੱਤੀ ਸਹਿਯੋਗ ਦਿੱਤਾ ਗਿਆ। ਬਾਬਾ ਸਾਹਿਬ ਨੂੰ ਆਏ ਜੋਤੀਬਾ ਫੂਲੇ ਜੀ ਨੂੰ ਯਾਦ ਕੀਤਾ ਜਾਵੇਗਾ ਅਤੇ ਓਹਨਾ ਦੇ ਦੱਸੇ ਰਸਤੇ ਤੇ ਚੱਲਣ ਦਾ ਪ੍ਰਣ ਲਿਆ ਜਾਵੇਗਾ।ਇਸ ਮੌਕੇ ਧਰਮਵੀਰ ਜੀ,ਦਿਲਬਾਗ ਸਿੰਘ ਲੱਖਾਂ, ਸਨਦੀਪ ਸਿੰਘ ਅਤੇ ਮਦਨ ਲਾਲ ਮੋਰੀਆਂ ਜੀ ਨੇ ਸੰਗਤਾਂ ਨੂੰ ਸੰਬੋਧਿਤ ਕੀਤਾ।ਇੰਸ ਮੀਟਿੰਗ ਵਿੱਚ ਮਨੀਸ਼ ਕੁਮਾਰ,ਸੁਰਿੰਦਰ ਕੁਮਾਰ,ਜਤਿੰਦਰਪਾਲ ਸਿੰਘ,ਸਤੀਸ਼ ਕੁਮਾਰ, ਨਰੇਸ਼ ਕੁਮਾਰ, ਗਿਆਨ ਸਿੰਘ ਆਦਿ ਹਾਜ਼ਿਰ ਹੋਏ।
Previous articleਲਹਿੰਬਰ ਹੁਸੈਨਪੁਰੀ ਦਾ ਇਟਲੀ ਚ ਗੋਲਡ ਮੈਡਲ ਨਾਲ ਸਨਮਾਨ
Next articleਸਾਊਥਾਲ ਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਵਿਸ਼ਾਲ ਨਗਰ ਕੀਰਤਨ