ਲਹਿੰਦੇ ਪੰਜਾਬ ਵਿੱਚ ਟਿਕ-ਟੌਕ ਉਤੇ ਵੀਡੀਓ ਬਣਾਉਂਦਾ ਨੌਜਵਾਨ ਡੁੱਬਿਆ

ਲਾਹੌਰ, ਸਮਾਜ ਵੀਕਲੀ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੱਕ 25 ਸਾਲਾ ਨੌਜਵਾਨ ਉਸ ਸਮੇਂ ਜੇਹਲਮ ਦਰਿਆ ਵਿੱਚ ਵਹਿ ਗਿਆ, ਜਦੋਂ ਉਹ ਆਨਲਾਈਨ ਪਲੈਟਫਾਰਮ ਟਿਕ-ਟੌਕ ’ਤੇ ਵੀਡੀਓ ਦੀ ਸ਼ੂਟਿੰਗ ਕਰ ਰਿਹਾ ਸੀ। ‘ਡਾਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ, ਪੀੜਤ ਸ਼ੇਖ ਅਲੀ ਅਤੇ ਉਸ ਦੇ ਦੋਸਤਾਂ ਨੇ ਫ਼ੈਸਲਾ ਕੀਤਾ ਕਿ ਉਹ ਐਤਵਾਰ ਨੂੰ ਪੰਜਾਬ ਸੂਬੇ ਦੇ ਨੈਕੋਕਾਰਾ ਤੋਂ ਦਰਿਆ ਵਿੱਚ ਛਾਲ ਮਾਰਨਗੇ, ਜਦੋਂਕਿ ਤੀਜਾ ਦੋਸਤ ਉਨ੍ਹਾਂ ਦੀ ਕਲਾਬਾਜ਼ੀ ਦੀ ਵੀਡੀਓ ਬਣਾਏਗਾ।

‘ਡੇਲੀ ਟਾਈਮਜ਼’ ਦੀ ਰਿਪੋਰਟ ਮੁਤਾਬਕ, ਹਾਲਾਂਕਿ, ਹਾਦਸਾ ਛੇਤੀ ਹੀ ਗਮੀ ਵਿੱਚ ਬਦਲ ਗਿਆ, ਜਦੋਂ ਅਲੀ ਪਾਣੀ ਵਿੱਚੋਂ ਬਾਹਰ ਨਹੀਂ ਆਇਆ। ਗੋਤਾਖੋਰਾਂ ਨੇ ਉਸ ਦੀ ਲਾਸ਼ ਨੂੰ ਪਾਣੀ ’ਚੋਂ ਕੱਢਿਆ। ਅਲੀ ਦੇ ਦੋਸਤ ਬਚ ਗਏ ਹਨ। ਟਿਕ-ਟੌਕ ਪਾਕਿਸਤਾਨ ’ਚ ਕਾਫ਼ੀ ਪ੍ਰਚੱਲਿਤ ਹੈ। ਹਾਲਾਂਕਿ, ਖ਼ਤਰਨਾਕ ਵੀਡੀਓ ਬਣਾਉਣ ਸਮੇਂ ਬਹੁਤ ਸਾਰੇ ਨੌਜਵਾਨਾਂ ਨੇ ਜਾਨ ਗੁਆਈ ਹੈ। ਪਿਛਲੇ ਹਫ਼ਤੇ ਇੱਕ 19 ਸਾਲਾ ਨੌਜਵਾਨ ਨੇ ਵੀਡੀਓ ਕਲਿੱਪ ਬਣਾਉਣ ਮੌਕੇ ਆਪਣੇ ਸਿਰ ’ਚ ਗੋਲੀ ਮਾਰ ਲਈ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਹਾਜ਼ ਹਾਦਸੇ ’ਚ ਟੀਵੀ ਸੀਰੀਅਲ ਦੇ ‘ਟਾਰਜ਼ਨ’ ਸਣੇ 7 ਦੀ ਮੌਤ
Next articleLockdown only solution to curb Covid spread: Stalin