ਲਹਿਰਾਗਾਗਾ: 5ਜੀ ਨੈੱਟਵਰਕ ਲਈ ਕੇਬਲ ਵਿਛਾਉਣ ਵਾਲੀ ਮਸ਼ੀਨ ਘੇਰੀ

ਲਹਿਰਾਗਾਗਾ (ਸਮਾਜ ਵੀਕਲੀ) : ਨੇੜਲੇ ਪਿੰਡ ਲੇਹਲ ਖੁਰਦ ਦੇ ਸਿੱਧੂ ਫੋਰਟ ਪੈਲੇਸ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਅਤੇ ਔਰਤਾਂ ਨੇ 5 ਜੀ ਨੈੱਟਵਰਕ ਲਈ ਵਿਛਾਈ ਜਾ ਰਹੀ ਕੇਬਲ ਨੂੰ ਰੁਕਵਾਉਣ ਲਈ ਕੇਬਲ ਵਿਛਾਉਣ ਵਾਲੀ ਮਸ਼ੀਨ ਦਾ ਘਿਰਾਓ ਅਤੇ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਜੈ ਦੀਪ ਸਿੰਘ, ਹਰਸੇਵਕ ਸਿੰਘ ਲੇਹਲ ਖੁਰਦ, ਜਸਵੀਰ ਕੌਰ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਮੋਦੀ ਨੇ ਜਿਨ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਵੇਚ ਦਿੱਤਾ ਹੈ ਅਤੇ ਉਨ੍ਹਾਂ ਦਾ ਕਿਸਾਨ ਸਿਰੇ ਤੋਂ ਹੀ ਵਿਰੋਧ ਕਰ ਰਹੇ ਹਨ।

ਅੱਜ ਉਨ੍ਹਾਂ ਦੀ ਰਿਲਾਇੰਸ ਕੰਪਨੀ ਵੱਲੋਂ 5-ਜੀ ਸਬੰਧੀ ਰਾਤ ਨੂੰ ਕੰਮ ਚਲਾ ਕੇ ਚੋਰੀ- ਚੋਰੀ ਅੰਡਰ ਗਰਾਊਂਡ ਪਾਈਪਾਂ ਪਾਈਆਂ ਜਾ ਰਹੀਆਂ ਹਨ। ਇਸ ਦਾ ਕੰਮ ਰੁਕਵਾ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਇਨ੍ਹਾਂ ਦਾ ਅਧਿਕਾਰੀ ਕਿਸਾਨਾਂ ਨਾਲ ਆ ਕੇ ਗੱਲ ਨਹੀਂ ਕਰਕੇ ਤਸੱਲੀ ਨਹੀਂ ਦਿਵਾਉਂਦਾ ਉੰਨਾ ਚਿਰ ਨਾ ਮਸ਼ੀਨਾਂ ਚੱਲਣ ਦੇਣਗੇ ਨਾ ਹੀ ਇਨ੍ਹਾਂ ਨੂੰ ਇੱਥੋਂ ਜਾਣ ਦੇਵਾਂਗੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ’ਚ ਕਰੋਨਾ ਕਾਰਨ 4205 ਮੌਤਾਂ ਤੇ 348421 ਨਵੇਂ ਕੇਸ
Next articleਭੀਸ਼ਮ ਪਿਤਾਮਾ ਨੇ ਕਿਹਾ: ਮੈਂ ਜ਼ਿੰਦਾ ਹਾਂ