ਲਫ਼ਜਾਂ ਦੀ ਧਾਰ

(ਸਮਾਜ ਵੀਕਲੀ)

 

ਅਲੋਚਕ ਨਹੀਂ ਪਾਠਕ ਦੀ ਨਜ਼ਰ ਵਿੱਚ
====================ਲਫ਼ਜ਼ਾਂ ਦਾ ਗਿਆਨ ਹੋਣਾ ਤਾਂ ਸੌਗਾਤ ਹੁੰਦੀ ਹੀ ਹੈ , ਖ਼ੁਦ ਲਫ਼ਜ਼ਾਂ ਨੂੰ ਲਿਖਣ ਦੇ ਯੋਗ ਕੋਈ ਰੱਬੀ ਦਾਤ ਹੀ ਹੋ ਨਿੱਬੜਦੀ ਹੈ । ਲਫ਼ਜ ਵੀ ਰੌਸ਼ਨੀ ਅਤੇ ਗਿਆਨ ਵੰਡਣ ਵਾਲ਼ੇ । ਅਜਿਹੀ ਸੁਗਾਤ ਤਾਂ ਸੱਚਮੁੱਚ ਹੀ ਵਿਰਲੇ ਅਤੇ ਖ਼ੁਸ਼ਕਿਸਮਤ ਵਿਅੱਕਤੀਆਂ ਹਿੱਸੇ ਹੀ ਆਉਂਦੀ ਹੈ , ਉਹਨਾਂ ‘ਚੋਂ ਹੀ ਇੱਕ ਵਿਰਲਾ ਕਵੀ ਹੈ ਦਿਨੇਸ਼ ਨੰਦੀ ।
                ਲਫ਼ਜਾਂ ਦੀ ਧਾਰ ” ਨੰਦੀ ਦਾ ਦੂਸਰਾ ਕਾਵਿ ਸੰਗ੍ ਹਿ ਹੈ । ਜਿਹੜਾ ਪਹਿਲੇ ” ਕਿਰ ਰਹੀ ਰੇਤ ” ਨਾਲ਼ੋਂ ਕਈ ਕਦਮ ਅੱਗੇ ਹੈ । ਉਸ ਕੋਲ਼ ਵਿਸ਼ਿਆਂ ਦੀ ਵੰਨ ਸੁਵੰਨਤਾ ਹੈ । ਸ਼ਬਦਾਂ ਦਾ ਭੰਡਾਰ ਹੈ ਤੇ ਉਹਨਾਂ ‘ਚੋਂ ਸੁਚੱਜੀ ਚੋਣ ਅਤੇ ਜੜਤ ਕਰਨ ਦੀ ਜਾਂਚ ਕਲਾ ਹੈ । ਮਾਨਵ ਵਾਦੀ ਵਿਚਾਰਧਾਰਾ ਵੀ ਹੈ , ਹਾਂ ਅਜੇ ਕਾਵਿ ਕਲਾ ਵਿੱਚ ਕੁੱਝ ਕਮੀਆਂ ਪੇਸ਼ੀਆਂ ਸੁਭਾਵਕ ਹਨ ਜੋ ਤਰਜ਼ਬੇ ਨਾਲ਼ ਦੂਰ ਹੁੰਦੀਆਂ ਰਹਿੰਦੀਆਂ ਹਨ ।
            ਮੈਂ ਕਿਸੇ ਵੀ ਕਿਤਾਬ ਨੂੰ ਪੜ੍ਨ ਜਾਂ ਵਾਚਣ ਸਮੇਂ ਤਿੰਨ ਗੱਲਾਂ ਵੱਲ ਵਿਸ਼ੇਸ਼ ਧਿਆਨ ਦਿੰਦਾ ਹਾਂ ਕਿ ਲੇਖਿਕ ਕੀ ਕਹਿਣਾ ਚਾਹੁੰਦਾ ਹੈ , ਕਿਵੇਂ ਕਹਿਣਾ ਚਾਹੁੰਦਾ ਹੈ , ਉਸ ਦੀਆਂ ਸਮੁਚੀਆਂ ਲਿਖਤਾਂ ਵਿੱਚ ਕੋਈ ਵਿਚਾਰਧਾਰਾ ਵੀ ਹੈ ਕਿ ਨਹੀਂ ਅਤੇ ਉਸ ਕੋਲ਼ ਕਲਾਤਮਿਕ ਚਾਸ਼ਣੀ ਕਿੰਨੀ ਕੁ ਹੈ ।
ਜਿੱਥੋਂ ਤੱਕ ਹਥਲੀ ਪੁਸਤਕ ਦੇ ਵਿਸ਼ਿਆ ਦੀ ਗੱਲ ਹੈ ਉਹਨਾਂ ਵਿੱਚ ਸਮਾਜਿਕ , ਰਾਜਨੀਤਕ , ਅਧਿਅਾਤਮਵਾਦ ਅਤੇ ਮਾਨਵਾਦ ਦੀ ਸੁਰ ਭਾਰੂ ਹੈ । ਇਹ ਸਮੇਂ ਦੀ ਮੰਗ ਅਨੁਸਾਰ ਜ਼ਰੂਰੀ ਵੀ ਹੈ । ਉਸ ਦੀਆਂ ਕਵਿਤਾਵਾਂ ਵਿੱਚ ਅੌਰਤ ਦੀ ਤਰਾਸਦੀ ਤੋਂ ਆਧੁਨਿਕ ਨਾਰੀ ਤੱਕ ਦਾ ਸਫ਼ਰ , ਆਦਮ ਦੇ ਵਿਕਾਸ ਦੀ ਗਾਥਾ , ਜਾਤਾਂ ਧਰਮਾਂ ਦੇ ਵਿਤਕਰੇ , ਗ਼ਰੀਬੀ ਤੇ ਬੇਰੁਜ਼ਗਾਰੀ ਦੀ ਚਿੰਤਾ , ਨਸ਼ਿਆਂ ਦੀ ਮਹਾਂਮਾਰੀ , ਜੋਰਾਵਰਾਂ ਦੀ ਧੱਕੇਸ਼ਾਹੀ , ਘਟੀਆ ਰਾਜਨੀਤੀ , ਆਤਮ ਗਿਆਨ ਅਖੌਤੀ ਲੋਕਤੰਤਰ ਦਾ ਬਾਖ਼ੂਬੀ ਜਿਕਰ ਹੈ । ਉਸ ਦੀ ਵਿਚਾਰਧਾਰਾ ਸਮੁੱਚੇ ਸਮਾਜ ਨੂੰ ਸੋਹਣਾ , ਸੁਚੱਜਾ ਅਤੇ ਜਿਉਂਣਯੋਗ ਬਣਾਉਂਣ ਵਾਲ਼ੀ ਹੈ ।
            ਲੇਕਿਨ ਜੇਕਰ ਕਲਾ ਦੀ ਚਾਸ਼ਣੀ ਦੀ ਗੱਲ ਕਰੀਏ ਉਸ ਵਿੱਚ ਮਿੱਠਾ ਕੁੱਝ ਘੱਟ ਜ਼ਰੂਰ ਹੈ ਕਿਉਂਕਿ ਉਸ ਦਾ ਸ਼ੁਮਾਰ ਅਜੇ ਉੱਭਰਦੇ ਕਵੀਆਂ ਵਿੱਚ ਹੀ ਹੈ , ਚੌਲ ਹਮੇਸ਼ਾ ਘਸ ਘਸ ਕੇ ਹੀ ਚਿੱਟੇ ਹੁੰਦੇ ਹਨ , ਇਸ ਨੂੰ ਉਹ ਖ਼ੁਦ ਵੀ ” ਨਿੰਦਕ ” ਨਾਂ ਦੀ ਕਵਿਤਾ ਵਿੱਚ ਸਵੀਕਾਰਦਾ ਹੈ ।
        ਦਿਨੇਸ਼ ਨੰਦੀ ਨੂੰ ਕਵਿਤਾ ਦੀ ਉਸਾਰੀ ਕਰਕੇ ਕਲਾਈਮੈਕਸ ਤੱਕ ਲੈ ਕੇ ਜਾਣਾ ਆਉਂਦਾ ਹੈ , ਉਹ ਵਰਤਮਾਨ ਤੋਂ ਸ਼ੁਰੂਆਤ ਕਰਕੇ ਭੂਤਕਾਲ ਦੀ ਪੁੱਠ ਚਾੜ੍ ਕੇ ਭਵਿੱਖ ਬਾਰੇ ਸੁਚੇਤ ਕਰਨਾ ਜਾਣਦਾ ਹੈ । ਉਹ ਕੁਦਰਤ ਦੀ ਖ਼ੂਬਸੂਰਤੀ ਦਾ ਚਿਤਰਨ ਹੀ ਨਹੀਂ ਕਰਦਾ ਉਸਨੂੰ ਬਚਾਉਂਣ ਦਾ ਸੰਦੇਸ਼ ਵੀ ਦਿੰਦਾ ਹੈ । ਉਸ ਦੀਆਂ ਸਾਰੀਆਂ ਹੀ ਕਵਿਤਾਵਾਂ ਆਪੋ ਆਪਣੀ ਥਾਂ ਵਧੀਆ ਹਨ ਪਰੰਤੂ ਬਿਰਧ ਆਸ਼ਰਮ , ਵਸੀਅਤ ਅਤੇ ਜਮਾਤ – ਇਨਚਾਰਜ ਤਾਂ ਵਿਸ਼ੇਸ਼ ਜਿਕਰਯੋਗ ਹਨ , ਪਹਿਲੀ ਵਿੱਚ ਉਹ ਬਿਰਧ ਆਸ਼ਰਮਾਂ ਨੂੰ ਵਿਦੇਸ਼ੀ ਸੱਭਿਆਚਾਰ ਦੀ ਦੇਣ ਅਤੇ ਸਾਡੇ ਸੱਭਿਆਚਾਰ ਲਈ ਕਲੰਕ ਸਮਝਦਾ ਹੈ , ਦੂਸਰੀ ਵਿੱਚ ਅੰਗਾਂ ਦੀ ਥਾਂ ਸਮੁੱਚਾ ਸਰੀਰ ਦਾਨ ਦੇਣ ਦੀ ਅਪੀਲ ਕਰਦਾ ਹੈ ਅਤੇ ਤੀਸਰੀ ਵਿੱਚ ਅਾਪ ਅਧਿਆਪਕ ਹੋਣ ਦੇ ਨਾਤੇ ਅਧਿਆਪਕ ਨੂੰ ਗੁਰੂ ਅਤੇ ਸੰਵੇਦਨਸ਼ੀਲ ਹੋਣ ਬਾਰੇ ਗੱਲ ਕਰਦਾ ਹੈ ।ਉਸ ਦੀ ਸੋਚ ਦਾ ਝਲਕਾਰਾ ਉਸਦੀ “ਰੋਜ਼ਗਾਰ” ਨਾਂ ਦੀ ਕਵਿਤਾ ਵਿੱਚੋਂ ਵੇਖਿਆ ਜਾ ਸਕਦਾ ਹੈ ।
           ਸਵੈ ਵਿਸ਼ਵਾਸ਼
           ਸੰਜੀਵਨੀ ਬੂਟੀ
           ਕਿਸਮਤ ਸਭ ਦੀ
            ਆਪਣੀ ਮੁੱਠੀ
ਅਖੀਰ ਵਿੱਚ ਇੱਕ ਮਸ਼ਵਰਾ ਦਿਨੇਸ਼ ਨੰਦੀ ਰਾਹੀਂ ਹੋਰ ਵੀ ਸਾਰੇ ਉੱਭਰ ਰਹੇ ਕਵੀਆਂ ਨੂੰ ਜ਼ਰੂਰ ਦੇਣਾ ਆਪਣਾ ਫ਼ਰਜ ਸਮਝਦਾ ਕਿ ਤੁਸੀਂ ਭਾਵੇਂ ਖੁੱਲੀ੍ ਕਵਿਤਾ ਵੀ ਲਿਖਣੀ ਹੋਵੇ ਤੁਹਾਨੂ ਛੰਦ ਬੱਧ ਕਵਿਤਾ , ਗੀਤ ਅਤੇ ਗ਼ਜ਼ਲ ਬਾਰੇ ਪੂਰੀ ਜਾਣਕਾਰੀ ਤੇ ਵਿਧੀ ਵਿਧਾਨ ਜ਼ਰੂਰ ਸਿੱਖਣਾ ਚਾਹੀਦਾ ਹੈ ਉਸ ਨਾਲ ਖੁੱਲੀ੍ ਕਵਿਤਾ ਵਿੱਚ ਵੀ ਸੁਰ ਤਾਲ , ਲੈਅ ਅਤੇ ਰਵਾਨਗੀ ਆਵੇਗੀ ।
             ਮੇਰੇ ਵੱਲੋਂ ਦਿਨੇਸ਼ ਨੰਦੀ , ਉਹਨਾਂ ਦੇ ਸਹਿਯੋਗੀਆਂ ਅਤੇ ਬਲਰਾਜ ਸਾਹਨੀ ਯਾਦਗਾਰੀ ਟਰੱਸਟ ਨੂੰ ਬਹੁਤ ਬਹੁਤ ਮੁਬਾਰਕਬਾਦ । ਆਮੀਨ ।
            ਮੂਲ ਚੰਦ ਸ਼ਰਮਾ .
           94784 08898
Previous articleNASA chief not ready to continue under Biden: Report
Next articleਦੀਵਾਲੀ