ਦੀਵਾਲੀ

(ਸਮਾਜ ਵੀਕਲੀ)

ਖਸ਼ੀਆਂ ਦਾ ਹੈ ਤਿਉਹਾਰ ਦੀਵਾਲੀ।
ਆਉਂਦੀ ਸਾਲ ‘ਚ ਇੱਕ ਵਾਰ ਦੀਵਾਲੀ।

ਘਰ ਬਣਾ ਕੇ ਖਾਓ ਮਠਿਆਈ,
ਬਣੀ ਰਹਿਣੀ ਤੰਦਰੁਸਤੀ ਭਾਈ।

ਹੱਸੋ ਖੇਡੋ ਖ਼ੂਬ ਖੁਸ਼ੀਆਂ ਮਨਾਓ,
ਨਵੇਂ – ਨਵੇਂ ਸੁਵਾ ਕੇ ਕੱਪੜੇ ਪਾਓ।

ਹਿੰਦੂ ਮੁਸਲਿਮ ਸਿੱਖ ਇਸਾਈ,
ਆਪਾਂ ਸਾਰੇ ਹਾਂ ਭਾਈ -ਭਾਈ।

ਸਭ ਦਾ ਸਾਂਝਾ ਇਹ ਤਿਉਹਾਰ,
ਆਓ ਇੱਕ ਦੂਜੇ ਦੀ ਲਈਏ ਸਾਰ।

ਘਰਾਂ ‘ਚ ਦੀਵੇ – ਦੀਪ ਮਾਲਾ ਜਗਾਓ,
ਪਟਾਕੇ ਭੁੱਲ ਕੇ ਕਦੇ ਵੀ ਨਾ ਵਜਾਓ।

ਵਾਤਾਵਰਨ ਪਲੀਤ ਹੋਰ ਨਾ ਕਰੀਏ,
ਸਾਰੇ ਗ੍ਰੀਨ ਦੀਵਾਲੀ ਦੀ ਹਾਮੀ ਭਰੀਏ।

ਸਾਰਾ ਸੰਸਾਰ ਸਾਡੀ ਕਰੇ ਤਾਰੀਫ਼,
ਨਾ ਹੋਵੇ ਕਿਸੇ ਨੂੰ ਵੀ ਕੋਈ ਤਕਲੀਫ।

ਤਿਉਹਾਰ ਸਾਡੇ ਦੇਸ਼ ਦੀ ਪਹਿਚਾਣ,
‘ਅਟਵਾਲ’ ਭਾਰਤ ਦਾ ਵਧਾਈ ‘ਏ ਮਾਣ।

ਕਰਨੈਲ ਅਟਵਾਲ
ਕਣਕਵਾਲ ਚਹਿਲਾਂ ( ਮਾਨਸਾ)
ਸੰ: 75082-75052

Previous articleਲਫ਼ਜਾਂ ਦੀ ਧਾਰ
Next articleਦੂਰਦਰਸ਼ਨ ਪੰਜਾਬੀ ਖੇਤਰੀ ਚੈਨਲ ਪਰ ਅੰਤਰਰਾਸ਼ਟਰੀ ਚੈਨਲ ਵੱਲ ਵਧਦੇ ਕਦਮ