ਲਖਨਊ (ਸਮਾਜਵੀਕਲੀ) : ਪ੍ਰਿਯੰਕਾ ਗਾਂਧੀ ਵਾਡਰਾ ਦਿੱਲੀ ਸਥਿਤ ਸਰਕਾਰੀ ਬੰਗਲਾ ਖਾਲੀ ਕਰਕੇ ਲਖਨਊ ਸ਼ਿਫਟ ਕਰੇਗੀ। ਊਹ ਕਾਂਗਰਸ ਪਾਰਟੀ ਦੀ ਸੀਨੀਅਰ ਮਰਹੂਮ ਆਗੂ ਸ਼ੀਲਾ ਕੌਲ ਦੇ ਘਰ ਵਿੱਚ ਰਹੇਗੀ, ਜਿਸ ਦੀ ਕੁਝ ਮਹੀਨੇ ਪਹਿਲਾਂ ਹੀ ਮੁਰੰਮਤ ਕੀਤੀ ਗਈ ਹੈ। ਪਾਰਟੀ ਆਗੂ ਦੀਪਕ ਸਿੰਘ ਨੇ ਦੱਸਿਆ, ‘‘ਘਰ ਵਿੱਚ ਅੱਜ ਕੰਮ ਸ਼ੁਰੂ ਹੋ ਗਿਆ ਹੈ।
ਕਰੀਬ ਛੇ ਮਹੀਨੇ ਪਹਿਲਾਂ ਹੀ ਮੁਰੰਮਤ ਕੀਤੀ ਗਈ ਸੀ ਅਤੇ ਹੁਣ ਇਸ ਨੂੰ ਊਨ੍ਹਾਂ (ਪ੍ਰਿਯੰਕਾ) ਦੀਆਂ ਲੋੜਾਂ ਅਨੁਸਾਰ ਨਿਖਾਰਿਆ ਜਾ ਰਿਹਾ ਹੈ।’’ ਊੱਤਰ ਪ੍ਰਦੇਸ਼ ਕਾਂਗਰਸ ਦੇ ਤਰਜਮਾਨ ਲੱਲਣ ਕੁਮਾਰ ਨੇ ਦੱਸਿਆ ਕਿ ਸਰਕਾਰੀ ਬੰਗਲਾ ਖਾਲੀ ਕਰਨ ਦਾ ਨੋਟਿਸ ਮਿਲਣ ਤੋਂ ਪਹਿਲਾਂ ਹੀ ਪ੍ਰਿਯੰਕਾ ਗਾਂਧੀ ਦੇ ਲਖਨਊ ਸ਼ਿਫਟ ਹੋਣ ਦਾ ਫ਼ੈਸਲਾ ਹੋ ਗਿਆ ਸੀ।