(ਸਮਾਜ ਵੀਕਲੀ)
ਬ੍ਰਹਿਮੰਡ ਹੈ ਅਨੰਤ
ਅਦਭੁਤ ਤੇ ਅਸ਼ੰਖ
ਰਹੱਸਮਈ ਮਾਨਵ
ਚੇਤਨ, ਅਚੇਤਨ
ਸੰਘਰਸ਼ਕਰਤਾ
ਸ਼ਕਤੀਮਾਨ, ਜਗਿਆਸੂ
ਨਿਰੰਤਰ ਖੋਜਕਰਤਾ
ਰੁਕਦਾ ਨਹੀਂ
ਥੱਕਦਾ ਨਹੀਂ
ਅੱਕਦਾ ਨਹੀਂ
ਗਤੀਸ਼ੀਲਤਾ ਭਰਦਾ
ਬੰਨਿਆ ਨਾਲ਼ ਕਿਸੇ ਡੋਰੀ
ਦਿੱਸੇ ਨਾ ਜੋ ਪੂਰੀ
ਲਕਸ਼ ਤਾਂ ਆਪਣੇ ਪਿੰਡ ਦਾ
ਵਿੱਚ ਵਿਚਾਰਾਂ ਜਾਵੇ ਖਿੰਡਦਾ
ਖੋਜ ਵੀ ਹੁਣ
ਰਹਿਬਰ ਸੱਚਾ
ਸਾਰ ਜੋ ਦੱਸੇ
ਖੰਡ ਤੇ ਬ੍ਰਹਿਮੰਡ ਦਾ
ਮੂਲ ਆਪਣੇ ਵਿੱਚ
ਹੋ ਸਥਾਪਿਤ
ਲਾਹ ਥਕੇਵਾਂ
ਵਿਕਾਰਾਂ ਦੀ ਪੰਡ ਦਾ।
ਦਿਨੇਸ਼ ਨੰਦੀ
9417458831
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly