ਲਓ ਜੀ ਨੀਹ ਪੱਥਰ ਰੱਖ ਦਿੱਤਾ

ਬਿੰਦਰ ਇਟਲੀ
(ਸਮਾਜ ਵੀਕਲੀ)

” ਕਿਸਾਨ ਏਕਤਾ ਪਾਰਟੀ “
        ਜ਼ਿੰਦਾਬਾਦ
ਅਕਾਲੀ ਕਾਂਗਰਸੀ ਪਿੱਟਣਗੇ
ਆਪ ਬਸਪਾ ਬੀਜੇਪੀ ਰੋਵੇਗੀ
ਕਿਸਾਨ  ਏਕਤਾ  ਪਾਰਟੀ ਦੀ
ਅਗਲੀ   ਸਰਕਾਰ   ਹੋਵੇਗੀ
ਬਦਲੇਗਾ  ਫਿਰ   ਤੋੰ  ਪੰਜਾਬ
ਮਾਹਿਕੇਗਾ ਫਿਰ ਫੁੱਲ ਗੁਲਾਬ
ਹਵਾ  ਚੱਲੂ  ਮੁੜ   ਸਾਂਝਾ   ਦੀ
ਸਭ ਇੱਕ ਲੜੀ ਵਿੱਚ ਪ੍ਰੋਵੇਗੀ
ਕਿਸਾਨ  ਏਕਤਾ  ਪਾਰਟੀ ਦੀ
ਅਗਲੀ   ਸਰਕਾਰ   ਹੋਵੇਗੀ
ਨਾ ਆਤਮਹੱਤਿਆ ਕਰੂ  ਕੋਈ
ਫਿਰ ਭੁੱਖ ਨਾਲ ਨਾ ਮਰੂ ਕੋਈ
ਹਰ  ਵਿਹੜੇ  ਹਾਸੇ   ਨੱਚਣਗੇ
ਚੈਨ ਦੀ ਨੀਂਦਰ ਜੰਤਾ ਸੋਵੇਗੀ
ਕਿਸਾਨ  ਏਕਤਾ  ਪਾਰਟੀ  ਦੀ
ਅਗਲੀ    ਸਰਕਾਰ   ਹੋਵੇਗੀ
ਨਾ ਮਜ਼੍ਹਬੀ  ਹੋਵੇਗੀ ਕੰਧ ਇੱਥੇ
ਹਰ  ਨਸ਼ਾ  ਹੋਵੇਗਾ ਬੰਦ ਇੱਥੇ
ਨਾ ਮਰੇਗਾ  ਪੁੱਤ ਜਵਾਨ ਕੋਈ
ਨਾ ਅੱਖ ਗਰੀਬ  ਦੀ  ਚੋਵੇਗੀ
ਕਿਸਾਨ  ਏਕਤਾ  ਪਾਰਟੀ  ਦੀ
ਅਗਲੀ    ਸਰਕਾਰ   ਹੋਵੇਗੀ
ਬਿੰਦਰਾ ਕਿ੍ਤੀ  ਦਾ ਰਾਜ਼ ਹੋਉ
ਮਜ਼ਦੂਰ ਦੇ ਸਿਰ ਤੇ ਤਾਜ ਹੋਉ
ਵੇਖੇਗੀ ਖੜ੍ਹ  ਖੜ੍ਹ ਕੇ ਦੁਨੀਆਂ
ਪੰਜ ਆਬੀ  ਰੰਗਤ  ਸੋਹਵੇਗੀ
ਕਿਸਾਨ  ਏਕਤਾ  ਪਾਰਟੀ  ਦੀ
ਅਗਲੀ    ਸਰਕਾਰ   ਹੋਵੇਗੀ
ਬਿੰਦਰ ਜਾਨ ਏ ਸਾਹਿਤ  
ਇਟਲੀ  
00393278159218
Previous articleਮੁੜ ਖਿੜੇ ਗੁਲਾਬ
Next articleਸ਼ਹੀਦ ਬਾਬਾ ਦਲ ਸਿੰਘ ਜੀ ਦੀ ਯਾਦ ਵਿੱਚ 29 ਵਾਂ ਸਾਲਾਨਾ ਦੋ ਰੋਜਾ ਕਬੱਡੀ ਟੂਰਨਾਮੈਂਟ ਅੱਜ ਤੋਂ