ਰੱਖੜੀ ਦਾ ਤਿਉਹਾਰ

(ਸਮਾਜ ਵੀਕਲੀ)

ਸਾਲ ਪਿੱਛੋਂ ਅੱਜ ਆਇਆ ਹੈ ਰੱਖੜੀ ਦਾ ਤਿਉਹਾਰ।

ਭੈਣ ਮੇਰੇ ਰੱਖੜੀ ਬੰਨ੍ਹਣ ਲਈ ਹੋ ਗਈ ਹੈ ਤਿਆਰ।

ਰੱਖੜੀ ਬੰਨ੍ਹਾਉਣ ਲਈ ਮੈਂ ਗੁੱਟ ਕੀਤਾ ਹੈ ਭੈਣ ਅੱਗੇ।

ਉਸ ਨੇ ਬੜੇ ਪਿਆਰ ਨਾਲ ਇਹ ਬੰਨ੍ਹੀ ਹੈ ਮੇਰੇ ਗੁੱਟ ਉੱਤੇ।

ਉਸ ਨੂੰ ਮੈਂ ਔਖੇ ਵੇਲੇ ਕੰਮ ਆਉਣ ਦਾ ਦੁਆਇਆ ਹੈ ਵਿਸ਼ਵਾਸ।

ਉਸ ਨੇ ਵੀ ਮੇਰੀ ਲੰਬੀ ਉਮਰ ਦੀ ਰੱਬ ਅੱਗੇ ਕੀਤੀ ਹੈ ਅਰਦਾਸ।

ਅੱਜ ਕਲ੍ਹ ਭੈਣਾਂ ਦੀਆਂ ਰੱਖੜੀਆਂ ਹੋਈਆਂ ਲੈਣ-ਦੇਣ ਦੀਆਂ ਮੁਥਾਜ।

ਲੈਣ-ਦੇਣ ਪਿੱਛੇ ਪੈ ਰਹੇ ਨੇ ਭੈਣਾਂ-ਭਰਾਵਾਂ ਦੇ ਦਿਲਾਂ ‘ਚ ਪਾਟ।

ਸ਼ਾਲਾ! ਸਾਡੇ ਭੈਣ-ਭਰਾ ‘ਚ ਬਣੇ ਨਾ ਖ਼ੁਦਗਰਜ਼ੀ ਰੋੜਾ।

ਸਾਰੀ ਉਮਰ ਮਿਲ ਕੇ ਰਹੀਏ, ਸਾਡਾ ਪਿਆਰ ਹੋਵੇ ਨਾ ਥੋੜ੍ਹਾ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ} 9915803554

Previous articleਸ਼ਹੀਦ ਊਧਮ ਸਿੰਘ ਦਾ 80ਵਾਂ ਸ਼ਹੀਦੀ ਦਿਹਾੜਾ” ਮਨਾਇਆ
Next articleਆਨਲਾਈਨ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਵਾਲੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀ ਸਨਮਾਨਿਤ