ਮੈਲਬਰਨ: ਰੋਹਨ ਬੋਪੰਨਾ ਅਤੇ ਯੂਕਰੇਨ ਦੀ ਉਸ ਦੀ ਜੋੜੀਦਾਰ ਨਾਦੀਆ ਕਿਚਨੋਕ ਦੀ ਅੱਜ ਇੱਥੇ ਕੁਆਰਟਰ ਫਾਈਨਲ ਵਿੱਚ ਸਿੱਧੇ ਸੈੱਟਾਂ ਵਿੱਚ ਹਾਰ ਨਾਲ ਆਸਟਰੇਲੀਅਨ ਓਪਨ ਵਿੱਚ ਭਾਰਤੀ ਚੁਣੌਤੀ ਖ਼ਤਮ ਹੋ ਗਈ। ਭਾਰਤ ਅਤੇ ਯੂਕਰੇਨ ਦੀ ਜੋੜੀ ਨੂੰ 47 ਮਿੰਟ ਚੱਲੇ ਇਕਪਾਸੜ ਮੁਕਾਬਲੇ ਵਿੱਚ ਨਿਕੋਲਾ ਮੇਕਟਿਚ ਅਤੇ ਬਾਰਬੋਰਾ ਕ੍ਰੇਸਿਕੋਵਾ ਦੀ ਪੰਜਵਾਂ ਦਰਜਾ ਪ੍ਰਾਪਤ ਜੋੜੀ ਤੋਂ 0-6, 2-6 ਨਾਲ ਸ਼ਿਕਸਤ ਝੱਲਣੀ ਪਈ। ਬੋਪੰਨਾ ਅਤੇ ਕਿਚਨੋਕ ਦੀ ਜੋੜੀ ਸ਼ੁਰੂ ਤੋਂ ਹੀ ਜੂਝਦੀ ਦਿਸਦੀ ਅਤੇ ਆਪਣੀ ਸਰਵਿਸ ਕਾਇਮ ਰੱਖਣ ਵਿੱਚ ਅਸਫਲ ਰਹੀ। ਕ੍ਰੋਏਸ਼ੀਆ ਅਤੇ ਚੈੱਕ ਗਣਰਾਜ ਦੀ ਜੋੜੀ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਇਆ ਅਤੇ ਬਿਨਾ ਕੋਈ ਗੇਮ ਗੁਆਏ ਪਹਿਲਾ ਸੈੱਟ ਜਿੱਤ ਲਿਆ।
Sports ਰੋਹਨ ਬੋਪੰਨਾ ਦੀ ਹਾਰ ਨਾਲ ਭਾਰਤੀ ਚੁਣੌਤੀ ਖ਼ਤਮ