ਹਿਮਾਚਲ ਪ੍ਰਦੇਸ਼ ਵਿੱਚ ਰੋਹਤਾਂਗ ਪਾਸ ਹੇਠ ਬਣੀ ਲੇਹ ਅਤੇ ਮਨਾਲੀ ਨੂੰ ਜੋੜਦੀ ਰਣਨੀਤਕ ਸੁਰੰਗ ਦਾ ਨਾਮ ਅਟਲ ਬਿਹਾਈ ਵਾਜਪਾਈ ਦੇ ਨਾਂ ’ਤੇ ਰੱਖਿਆ ਗਿਆ ਹੈ। ਸਰਕਾਰ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 95ਵੀਂ ਜਨਮ ਵਰ੍ਹੇਗੰਢ ਮੌਕੇ ਇਹ ਐਲਾਨ ਕੀਤਾ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਕੇ ਦੱਸਿਆ ਕਿ ਸਰਕਾਰ ਨੇ ਸੁਰੰਗ ਦਾ ਨਾਂ ਸਾਬਕਾ ਪ੍ਰਧਾਨ ਮੰਤਰੀ ਦੇ ਨਾਂ ’ਤੇ ਰੱਖਣ ਦੀ ਪੁਰਾਣੀ ਮੰਗ ਮੰਨੀ ਹੈ। ਉਨ੍ਹਾਂ ਕਿਹਾ ਕਿ ਚਾਰ ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੀ ਇਸ ਸੁਰੰਗ ਦਾ ਨਿਰਮਾਣ 2020 ਤੱਕ ਮੁਕੰਮਲ ਕਰ ਲਿਆ ਜਾਵੇਗਾ।
ਰੋਹਤਾਂਗ ਪਾਸ ਹੇਠ ਸੁਰੰਗ ਬਣਾਉਣ ਦਾ ਇਤਿਹਾਸਕ ਫ਼ੈਸਲਾ ਵਾਜਪਾਈ ਦੀ ਅਗਵਾਈ ਵਾਲੀ ਸਰਕਾਰ ਵਲੋਂ ਸਾਲ 2000 ਵਿੱਚ ਲਿਆ ਗਿਆ ਸੀ। ਸੁਰੰਗ ਦਾ ਨਾਂ ਵਾਜਪਾਈ ਦੇ ਨਾਂ ’ਤੇ ਰੱਖਣ ਦਾ ਫ਼ੈਸਲਾ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਸੀ। ਰੱਖਿਆ ਮੰਤਰਾਲੇ ਅਨੁਸਾਰ 8.8 ਕਿਲੋਮੀਟਰ ਲੰਬੀ ਇਹ ਸੁਰੰਗ ਮਨਾਲੀ ਤੋਂ ਲੇਹ ਤੱਕ ਦਾ ਸਫ਼ਰ 46 ਕਿਲੋਮੀਟਰ ਘਟਾ ਦੇਵੇਗੀ। ਇਹ ਦੁਨੀਆਂ ਦੀ ਸਭ ਦੀ ਉੱਚੀ (3000 ਮੀਟਰ) ਸੁਰੰਗ ਹੈ।
ਇਹ ਸੁਰੰਗ ਬਣਨ ਨਾਲ ਹਿਮਾਚਲ ਪ੍ਰਦੇਸ਼ ਅਤੇ ਲੱਦਾਖ ਦੇ ਸਰਹੱਦੀ ਖੇਤਰਾਂ, ਜਿਨ੍ਹਾਂ ਦਾ ਬਰਫਬਾਰੀ ਕਾਰਨ ਸਰਦੀਆਂ ਵਿੱਚ ਕਰੀਬ ਛੇ ਮਹੀਨੇ ਬਾਕੀ ਮੁਲਕ ਨਾਲੋਂ ਸੰਪਰਕ ਟੁੱਟਿਆ ਰਹਿੰਦਾ ਹੈ, ਦਾ ਸਾਰੇ ਮੌਸਮਾਂ ਵਿੱਚ ਬਾਕੀ ਮੁਲਕ ਨਾਲ ਸੰਪਰਕ ਬਣਿਆ ਰਹੇਗਾ।
HOME ਰੋਹਤਾਂਗ ਪਾਸ ਹੇਠਲੀ ਸੁਰੰਗ ਦਾ ਨਾਂ ਹੋਵੇਗਾ ‘ਅਟਲ’