ਰੋਟਰੀ ਕਲੱਬ ਵੱਲੋਂ ਆਦਰਸ਼ ਅਧਿਆਪਕ ਸਨਮਾਨਿਤ

ਕੈਪਸ਼ਨ-ਅਜੀਤਪਾਲ ਸਿੰਘ ਅਸਿਸਟੈਂਟ ਗਵਰਨਰ ਮਲਕੀਤ ਸਿੰਘ ਚੰਦੀ ਜ਼ੋਨਲ ਚੇਅਰਮੈਨ ਤਜਿੰਦਰ ਸਿੰਘ ਜੋਸਨ ਆਦਿ ਸੁਖਦਿਆਲ ਸਿੰਘ ਝੰਡ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ

ਹਿੰਦੀ ਅਧਿਆਪਕ ਤੇ ਅਧਿਆਪਕਾਂ ਦੇ ਹੱਕਾਂ ਲਈ ਸਘੰਰਸ਼ੀਲ ਅਧਿਆਪਕ ਸੁਖਦਿਆਲ ਸਿੰਘ ਝੰਡ ਸਮੇਤ ਕਈ ਅਧਿਆਪਕ ਸਨਮਾਨਿਤ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਰੋਟਰੀ ਕਲੱਬ ਵੱਲੋਂ ਪ੍ਰਧਾਨ ਰੋਟੇਰੀਅਨ ਅਜੀਤਪਾਲ ਸਿੰਘ ਤੇ ਸੈਕਟਰੀ ਰੋਟੇਰੀਅਨ ਮਨਿੰਦਰ ਸਿੰਘ ਦੀ ਅਗਵਾਈ ਵਿਚ ਹਰ ਸਾਲ ਵਾਂਗ ਅਧਿਆਪਕ ਦਿਵਸ ਨੂੰ ਸਮਰਪਿਤ ਵਿਸ਼ਾਲ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਚ ਇਲਾਕੇ ਦੇ ਵੱਖ ਵੱਖ ਖੇਤਰਾਂ ਚ ਨਾਮਣਾ ਖੱਟਣ ਵਾਲੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।

ਇਸ ਸਮੇਂ ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਅਜੀਤਪਾਲ ਸਿੰਘ ਅਸਿਸਟੈਂਟ, ਗਵਰਨਰ ਰੋਟੇਰੀਅਨ ਮਲਕੀਤ ਸਿੰਘ ਚੰਦੀ ਸਾਬਕਾ ਸਰਪੰਚ ਰਣਧੀਰਪੁਰ ,ਜ਼ੋਨਲ ਚੇਅਰਮੈਨ ਰੋਟੇ ਤਜਿੰਦਰਪਾਲ ਸਿੰਘ ਜੋਸਨ ਆਦਿ ਨੇ ਮਿਲ ਕੇ ਪਿ੍ੰਸੀਪਲ ਅਮਰੀਕ ਸਿੰਘ ਨੰਢਾ ,ਲੈਕਚਰਾਰ ਰੌਸ਼ਨ ਖੈੜਾ ਸਟੇਟ ਅਵਾਰਡੀ, ਐਸ ਐਸ ਮਾਸਟਰ ਬਲਜਿੰਦਰ ਸਿੰਘ, ਤੇ ਹਿੰਦੀ ਅਧਿਆਪਕ ਤੇ ਅਧਿਆਪਕਾਂ ਦੇ ਹੱਕਾਂ ਲਈ ਸਘੰਰਸ਼ੀਲ ਸੁਖਦਿਆਲ ਸਿੰਘ ਝੰਡ ਪੀ ਟੀ ਆਈ ਗੁਰਸ਼ਰਨ ਸਿੰਘ ਸ਼ਾਮਾ ,ਕੁਲਜੀਤ ਸਿੰਘ ਬੱਲ, ਸੁਰਜੀਤ ਸਿੰਘ ਬੂੜੇਵਾਲ ,ਪਰਮਜੀਤ ਸਿੰਘ ਆਰ ਸੀ ਐੱਫ, ਮਨਦੀਪ ਕੌਰ ਖਾਨੋੋਵਾਲ ਅਤੇ ਪਰਮਜੀਤ ਕੌਰ ਆਦਿ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਸਮਾਰੋਹ ਨੂੰ ਸਫਲ ਬਣਾਉਣ ਲਈ ਰੋਟੇਰੀਅਨ ਲੈਕਚਰਾਰ ਬਲਦੇਵ ਸਿੰਘ ਟੀਟਾ, ਮਨਿੰਦਰ ਸਿੰਘ ਰੂਬਲ ਕੁਲਬੀਰ ਸਿੰਘ ਕਾਲੀ ਟਿੱਬਾ ਅਤੇ ਹੋਰ ਰੋਟੇਰੀਅਨ ਨੇ ਅਹਿਮ ਭੂਮਿਕਾ ਨਿਭਾਈ। ਡਾ ਜਸਵੀਰ ਸਿੰਘ ਥਿੰਦ ਨੇ ਅਧਿਆਪਕ ਵਰਗ ਦੀ ਸ਼ਾਨ ਚ ਵਡਮੁੱਲੇ ਵਿਚਾਰ ਰੱਖਦੇ ਹੋਏ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੱਤੀ। ਸਮਾਗਮ ਚ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਕੁਲਬੀਰ ਸਿੰਘ ,ਭੁਪਿੰਦਰ ਸਿੰਘ ਖਿੰਡਾ ਸਾਬਕਾ ਪ੍ਰਧਾਨ ਮਾਸਟਰ ਬਲਦੇਵ ਸਿੰਘ ਟੀਟਾ, ਗੁਰਪ੍ਰੀਤ ਸਿੰਘ ਚੰਦੀ ,ਰੁਪਿੰਦਰ ਸਿੰਘ ਚੀਮਾ, ਸੁਖਰਾਜ ਸਿੰਘ, ਲਾਭ ਸਿੰਘ ਢਿੱਲੋਂ ,ਆਸ਼ੂਤੋਸ਼ ਗੁਜਰਾਲ, ਗੁਰਪ੍ਰੀਤ ਸਿੰਘ ਟਿੱਬਾ ਵਰਿੰਦਰ ਸਿੰਘ ਚੰਦੀ ਬੂਲਪੁਰ ਨੇ ਵੀ ਸ਼ਿਰਕਤ ਕੀਤੀ ।

Previous articleWill spill ‘secrets’ to CBI if Rohan does not come forward: Rane
Next articlePulkit, Kriti and poolside colours