ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ੇ ’ਚ ਟਾਲਮਟੋਲ ਖ਼ਿਲਾਫ਼ ਡੀਸੀ ਦਫ਼ਤਰ ਅੱਗੇ ਧਰਨਾ

ਬਰਨਾਲਾ (ਸਮਾਜ ਵੀਕਲੀ):

ਸਾਂਝੇ ਕਿਸਾਨ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨ ਦੇ ਪਰਿਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਦਾ ਮੁੁਆਵਜ਼ਾ ਨਾ ਦਿੱਤੇ ਜਾਣ ਦੇ ਮੁੱਦੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠਾਂ ਡੀਸੀ ਦਫ਼ਤਰ ਬਰਨਾਲਾ ਅੱਗੇ ਧਰਨਾ ਦਿੱਤਾ ਗਿਆ| ਯੂਨੀਅਨ ਆਗੂਆਂ ਬਲਵੰਤ ਸਿੰਘ ਉੱਪਲੀ, ਗੁੁਰਦੇਵ ਸਿੰਘ ਮਾਂਗੇਵਾਲ ਆਦਿ ਨੇ ਕਿਹਾ ਕਿ ਪਿੰਡ ਸੰਘੇੜਾ ਦੇ ਕਿਸਾਨ ਕੁੁਲਵਿੰਦਰ ਸਿੰਘ, ਅਤਰ ਸਿੰਘ ਵਾਲਾ ਦੇ ਗੁੁਰਦੇਵ ਸਿੰਘ ਅਤੇ 29 ਜਨਵਰੀ ਨੂੰ ਤਾਜੋ ਦੇ ਸ਼ਹੀਦ ਹੋਏ ਕਿਸਾਨ ਮਿੱਠੂ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ ਮੁੁਆਵਜਾ ਰਾਸ਼ੀ ਪੰਜ ਲੱਖ ਅਦਾ ਕਰਨ ਤੋਂ ਜ਼ਿਲ੍ਹਾ ਪ੍ਰਸ਼ਾਸ਼ਨ ਲਗਤਾਰ ਟਾਲਮਟੋਲ ਕਰ ਰਿਹਾ ਹੈ। ਮੁੁਆਵਜ਼ਾ ਹਾਸਲ ਕਰਨ ਲਈ ਵੀ ਧਰਨੇ/ਮੁਜ਼ਾਹਰੇ ਕਰਨੇ ਪੈ ਰਹੇ ਹਨ। ਰੋਸ ਪ੍ਰਗਟਾਵੇ ਦਾ ਨੋਟਿਸ ਲੈਂਦਿਆਂ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਧਨੌਲਾ ਆਸ਼ੂਤੋਸ਼ ਨੇ ਧਰਨੇ ਵਾਲੀ ਥਾਂ ’ਤੇ ਪੁੱਜ ਕੇ ਉਕਤ ਤਿੰਨੋਂ ਪੀੜਤ ਪਰਿਵਾਰਾਂ ਨੂੰ ਸੋਮਵਾਰ  ਸ਼ਾਮ ਤੱਕ ਬਣਦੇ ਮੁਆਵਜ਼ੇ ਦੇ ਚੈੱਕ ਦੇਣ ਦਾ ਭਰੋਸਾ ਦਿਵਾਇਆ| ਇਸ ਮਗਰੋਂ ਪ੍ਰਦਰਸ਼ਨਕਾਰੀ ਆਗੂਆਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸ਼ਨ ਆਪਣੇ ਕੀਤੇ ਵਾਅਦੇ ‘ਤੇ ਖਰਾ ਨਾ ਉੱਤਰਿਆ ਤਾਂ 2 ਫਰਵਰੀ ਤੋਂ ਡੀਸੀ ਦਫ਼ਤਰ ਬਰਨਾਲਾ ਅੱਗੇ ਅਣਮਿਥੇ ਸਮੇਂ ਲਈ ਧਰਨਾ ਆਰੰਭ ਕੀਤਾ ਜਾਵੇਗਾ।

Previous articleਰੂਸ: ਨਵਾਲਨੀ ਦੇ ਹੱਕ ’ਚ ਰੈਲੀ, 16 ਸੌ ਤੋਂ ਵੱਧ ਮੁਜ਼ਾਹਰਾਕਾਰੀ ਗ੍ਰਿਫ਼ਤਾਰ
Next article26 ਜਨਵਰੀ ਦੀਆਂ ਘਟਨਾਵਾਂ ਸਾਜ਼ਿਸ਼ ਸਨ ਤੇ ਇਨ੍ਹਾਂ ਦੀ ਵਿਆਪਕ ਜਾਂਚ ਕੀਤੀ ਜਾਵੇ: ਨਰੇਸ਼ ਟਿਕੈਤ