ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੇਂਡੂ ਖੇਤਰ ਦੇ ਬੇਰੋਜਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਕਿੱਤਾ ਮੁੱਖੀ ਸਿਖਲਾਈ ਦੇਣ ਲਈ ਪੇਂਡੂੰ ਵਿਕਾਸ ਵਿਭਾਗ, ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੈਸ਼ਨਲ ਬੈਂਕ ਵਲੋਂ ਜਿਲ੍ਹਾ ਕਪੂਰਥਲਾ ਵਿਖੇ ਰੂਰਲ ਸੈਲਫ ਇੰਮਪਲਾਈਮੈਂਟ ਟੇ੍ਰਨਿੰਗ ਇੰਸਟੀਚਿਊਟ, ਵਿੱਚ ਆਰਸੇਟੀ ਬਾਜ਼ਾਰ ਲਗਾਇਆ ਗਿਆ ।ਜਿਸ ਦਾ ਉਦਘਾਟਨ ਸ਼੍ਰੀ ਰਾਕੇਸ਼ ਵਰਮਾ, ਡੀ.ਡੀ.ਐਮ.,ਨਬਾਰਡ ਵਲੋਂ ਕੀਤਾ ਗਿਆ। ਜਿਸ ਵਿੱਚ ਪ੍ਰੋਸੇਸ ਈ.ਡੀ.ਪੀ. ਅਤੇ ਪ੍ਰੋਡਕਟ ਈ.ਡੀ.ਪੀ. ਦੇ ਵੱਖ-ਵੱਖ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ।
ਸ਼੍ਰੀ ਰਾਕੇਸ਼ ਵਰਮਾ ਜੀ ਨੇ ਲੋਕਾਂ ਨੂੰ ਜੀਵਨ ਵਿੱਚ ਸਫਲ ਹੋਣ ਲਈ ਅਗਾਂਹ ਵਧੂ ਸੋਚ ਰੱਖਣ ਅਤੇ ਮਿਹਨਤ ਕਰਕੇ ਆਪਣਾ ਰੋਜਗਾਰ ਸੁਰੂ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿੱਤੇ ਦੇ ਬਾਜ਼ਾਰੀਕਰਣ ਦੇ ਮੱਹਤਵ ਬਾਰੇ ਦੱਸਿਆ ।ਸੰਸਥਾ ਦੇ ਡਾਇਰੈਕਟਰ ਸ਼੍ਰੀ ਲਾਭ ਕੁਮਾਰ ਗੋਇਲ ਨੇ ਦੱਸਿਆ ਕਿ ਸੰਸਥਾ ਵਲੋਂ ਵੱਖ ਵੱਖ ਕੀਤਿਆਂ ਵਿੱਚ ਮੁੱਫਤ ਸਿੱਖਲਾਈ ਦਿੱਤੀ ਜਾਂਦੀ ਹੈ ਅਤੇ ਸਿੱਖਿਆਰਥੀਆਂ ਦੇ ਖਾਣ ਪੀਣ ਦਾ ਪ੍ਰੰਬਧ ਵੀ ਮੁੱਫਤ ਕੀਤਾ ਜਾਂਦਾ ਹੈ। ਕੋਰਸ ਪੂਰਾ ਕਰਨ ਉਪਰੰਤ ਲੋੜਵੰਦ ਸਿੱਖਿਆਰਥੀਆਂ ਨੂੰ ਆਪਣਾ ਰੋਜਗਾਰ ਸ਼ੁਰੂ ਕਰਨ ਵਾਸਤੇ ਬੈਂਕਾਂ ਵਲੋਂ ਕਰਜਾ ਪ੍ਰਾਪਤ ਕਰਨ ਵਿੱਚ ਮੱਦਦ ਵੀ ਕੀਤੀ ਜਾਂਦੀ ਹੈ।ਉਨ੍ਹਾਂ ਨੇ ਦੱਸਿਆ ਕਿ ਜਲਦੀ ਹੀ ਸੰਸਥਾ ਵਲੋਂ ਮੋਬਾਇਲ ਰਿਪੇਅਰਿੰਗ,ਇਲੈਕਟ੍ਰੀਸ਼ਨ,ਪਲੰਬਰ,ਮੈਨਜ਼ ਸਲੂਨ ਵਰਗੇ ਨਵੇਂ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।ਜ਼ਰੂੁੁਰਤਮੰਦ ਸਿੱਖਿਆਰਥੀ ਸੰਸਥਾ ਵਿੱਚ ਆ ਕੇ ਆਪਣਾ ਨਾਮ ਦਰਜ਼ ਕਰਵਾਉਣ।ਇਸ ਮੌਕੇ ਤੇ ਮਿਸ ਜੋਤੀ ਲੋਟੀਆ ਤੇ ਮਿਸ ਕੁਲਦੀਪ ਕੌਰ ਵੀ ਹਾਜ਼ਰ ਸਨ ।