ਰੁੱਖ

(ਸਮਾਜਵੀਕਲੀ)

ਚਾਰੇ ਪਾਸੇ ਜਿੰਨੇ ਜ਼ਿਆਦਾ ਹੋਣਗੇ ਰੁੱਖ ,
ਇਹ ਸਾਨੂੰ ਉੱਨੇ ਜ਼ਿਆਦਾ ਦੇਣਗੇ ਸੁੱਖ ।

ਇਨ੍ਹਾਂ ਲਈ ਨਾ ਕੋਈ ਛੋਟਾ, ਨਾ ਕੋਈ ਵੱਡਾ ਏ ,
ਇਨ੍ਹਾਂ ਦਾ ਆਕਸੀਜਨ ਭੰਡਾਰ ਸਭ ਲਈ ਖੁੱਲ਼੍ਹਾ ਏ ।

ਜਿਹੜਾ ਪ੍ਰਦੂਸ਼ਣ ਮਨੁੱਖ ਦੇ ਕੰਮ ਫੈਲਾਂਦੇ ਨੇ ,
ਉਸ ਨੂੰ ਇਹ ਆਕਸੀਜਨ ਨਾਲ ਘਟਾਂਦੇ ਨੇ ।

ਇਹ ਤੇਜ਼ ਹਵਾਵਾਂ ਦੀ ਗਤੀ ਨੂੰ ਘਟਾਂਦੇ ਨੇ ,
ਏਦਾਂ ਉਪਜਾਊ ਮਿੱਟੀ ਉੱਡਣ ਤੋਂ ਬਚਾਂਦੇ ਨੇ ।

ਇਹ ਚਾਰੇ ਪਾਸੇ ਠੰਡੀਆਂ ਹਵਾਵਾਂ ਚਲਾਂਦੇ ਨੇ ,
ਇਹ ਧਰਤੀ ਦੇ ਉੱਤੇ ਵਰਖਾ ਲਿਆਂਦੇ ਨੇ ।

ਇਹ ਅਨੇਕਾਂ ਦਵਾਈਆਂ ਦਾ ਭੰਡਾਰ ਨੇ ,
ਇਹ ਏਸੇ ਲਈ ਮਨੁੱਖ ਦੇ ਸੱਚੇ ਯਾਰ ਨੇ ।

‘ਮਾਨ’ ਇਨ੍ਹਾਂ ਨੂੰ ਕੱਟਣ ਦੇ ਨਾ ਲੱਭੋ ਨਾ ਬਹਾਨੇ ,
ਧੁਰ ਤੱਕ ਨਿਭਾਉ ਪਾ ਕੇ ਇਨ੍ਹਾਂ ਨਾਲ ਯਰਾਨੇ ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554 

Previous articleਪਰਿਵਾਰਾਂ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਗਿਆ
Next articleਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਖੇਤੀ ਸੁਧਾਰ ਬਿੱਲ ਦਾ ਕੀਤਾ ਵਿਰੋਧ