ਰੁੱਖ ਵੱਢ ਕੇ ਬੰਦੇ ਨੂੰ ਲੱਗਦਾ ਦੁੱਖ ਨਹੀਂ,
ਉਹ ਤਾਂ ਹੀ ਵੱਢਣ ਤੋਂ ਹਟਦਾ ਰੁੱਖ ਨਹੀਂ।
ਤਿੰਨਾਂ ਕੁੜੀਆਂ ਪਿੱਛੋਂ ਹੋਇਆ ਮੁੰਡਾ,
ਮਾਂ-ਪਿਉ ਨੂੰ ਦੇ ਸਕਿਆ ਕੋਈ ਸੁੱਖ ਨਹੀਂ।
ਜੰਮਣ ਤੋਂ ਪਹਿਲਾਂ ਮਾਰੀ ਜਾਵੇ ਇਹ,
ਧੀ ਲਈ ਸੁਰੱਖਿਅਤ ਮਾਂ ਦੀ ਵੀ ਕੁੱਖ ਨਹੀਂ।
ਜੀਵਨ ਭਰ ਧਨ ਜੋੜੀ ਜਾਵੇ ਬੰਦਾ,
ਮਰਦੇ ਦਮ ਤਕ ਉਸ ਦੀ ਮਰਦੀ ਭੁੱਖ ਨਹੀਂ।
ਕੋਰੋਨਾ ਦੇ ਡਰ ਦਾ ਜਲਵਾ ਦੇਖੋ,
ਘਰ ਦੇ ਮੈਂਬਰ ਆਪਣੇ ਵਿਖਾਂਦੇ ਮੁੱਖ ਨਹੀਂ।
ਸੱਭ ਕੁਝ ਕੋਰੋਨਾ ਨੇ ਖਾ ਲਿਆ ਭਾਵੇਂ,
ਬੰਦਾ ਬਣਿਆ ਫਿਰ ਵੀ ਯਾਰੋ, ਮਨੁੱਖ ਨਹੀਂ।
ਮਹਿੰਦਰ ਸਿੰਘ ਮਾਨ
(ਸ਼.ਭ.ਸ.ਨਗਰ)9915803554