ਰੁਜ਼ਗਾਰ ਦੇ ਦਰ

ਪੜ੍ਹਾਈ ਖਤਮ ਕਰਕੇ, ਲੈ ਕੇ ਡਿਗਰੀਆਂ,
ਕਈ ਸਾਲਾਂ ਤੋਂ ਬੈਠੇ ਹਾਂ ਘਰ ਬੇਲੀ।

ਕਰਜ਼ਾ ਲਿਆ ਸੀ ਜਿਹੜਾ ਫੀਸਾਂ ਦੇਣ ਲਈ,
ਉਸ ਦੇ ਵਿਆਜ ਤੋਂ ਲੱਗੇ ਡਰ ਬੇਲੀ।

ਜੇ ਨਾ ਮੋੜ ਹੋਇਆ ਇਹ ਸਾਥੋਂ,
ਵੇਚਣੇ ਪੈ ਜਾਣੇ ਸਾਨੂੰ ਘਰ ਬੇਲੀ।

ਹਾਕਮ ਦੇ ਕੰਨ ਤੇ ਜੂੰ ਨਾ ਸਰਕੇ,
ਅਸੀਂ ਥੱਕ ਗਏ ਮੁਜ਼ਾਹਰੇ ਕਰ ਬੇਲੀ।

ਡਾਂਗਾਂ ਸਾਡੇ ਤੇ ਵਰ੍ਹਾਈਆਂ ਪੁਲਿਸ ਨੇ,
ਤਾਂ ਕਿ ਹਾਕਮ ਤੋਂ ਜਾਈਏ ਡਰ ਬੇਲੀ।

ਹੁਣ ਕੋਰੋਨਾ ਬੈਠ ਗਿਆ ਸਾਡੀਆਂ ਜੜ੍ਹਾਂ ‘ਚ,
ਹਾਕਮ ਨੂੰ ਰਿਹਾ ਨਾ ਕੋਈ ਡਰ ਬੇਲੀ।

ਪਤਾ ਨਹੀਂ ਕਦੋਂ ਇਸ ਨੇ ਖਹਿੜਾ ਛੱਡਣਾ,
ਸਾਰੇ ਬੈਠੇ ਨੇ ਘਰਾਂ ‘ਚ ਡਰ ਬੇਲੀ।

ਰੌਲੇ-ਗੌਲੇ ‘ਚ ਲੰਘ ਜਾਣੇ ਸਾਲ ਪੰਜੇ,
ਬੰਦ ਰਹਿਣੇ ਰੁਜ਼ਗਾਰ ਦੇ ਦਰ ਬੇਲੀ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

Previous articleਮਹਿਤਪੁਰ ਦਾਣਾ ਮੰਡੀ ਦਾ ਦੋਰਾ ਹਲਕਾ ਵਿਧਾਇਕ ਨੇ ਕੀਤਾ
Next article ਗਾਇਕੀ ਦੇ ਖੇਤਰ ਵਿੱਚ ਛਾਅ ਰਿਹੈ “ਕੋਰ ਆਲਾ ਮਾਨ”