(ਸਮਾਜ ਵੀਕਲੀ)
1.
ਫਿਰ ਨਾ ਬਣੀ ਕੋਈ ਗੱਲ ਹੈ ਖ਼ਬਰ , ਅਗਲੀ ਮੀਟਿੰਗ 8 ਨੂੰ .
* ਅਤੇ ਉਸ ਤੋਂ ਅਗਲੀ 18 ਨੂੰ .
2.
ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਪੱਤਰ ਸੁਪਰੀਮ ਕੋਰਟ ਵੱਲੋਂ ਜਨਹਿੱਤ ਪਟੀਸ਼ਨ ਵਿਚ ਤਬਦੀਲ .
* ਰੁਲ਼ਦੂ ਖ਼ੁਦ ਵੀ ਜੱਜ ਸਾਹਿਬਾਨਾਂ ਨੂੰ ਅਰਜ਼ੋਈ ਕਰ ਚੁੱਕਾ ਹੈ .
3.
ਖੇਤੀ ਕਾਨੂੰਨਾਂ ਨਾਲ਼ ਸਾਡਾ ਕੋਈ ਲੈਣ ਦੇਣ ਨਹੀਂ — ਰਿਲਾਇੰਸ .
* ਪਰ ਸਿਆਣੇ ਤਾਂ ਇਹ ਕਹਿੰਦੇ ਨੇ ਕਿ ” ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ “.
4.
ਮੋਦੀ ਦਾ ਹੰਕਾਰ ਤੋੜੇਗਾ ਕਿਸਾਨ ਅੰਦੋਲਨ — ਸੁਖਬੀਰ ਬਾਦਲ .
* ਸਿਆਣਿਆਂ ਦੀ ਇੱਕ ਕਹੌਤ ਇਹ ਵੀ ਅੈ ਕਿ ” ਟੁੱਟੀ ਤੋਂ ਚੁਗਾਠ ਪੱਟ ‘ਲੀ ” .
5.
ਬੇਨਾਮੀ ਸੰਪਤੀ ਕੇਸ — ਆਮਦਨ ਕਰ ਵਿਭਾਗ ਵੱਲੋਂ ਰੌਬਰਟ ਵਾਡਰਾ ਦੇ ਬਿਆਨ ਦਰਜ .
* ਉਇ ਭਾਈ ਜੁਆਈ ਤਾਂ ਸਰਪੰਚਾਂ ਦਾ ‘ਨੀਂ ਮਾਨ ਹੁੰਦਾ ਉਹ ਤਾਂ ਫੇਰ ਸਿਰੇ ਦੇ ਡੰਡੇ ਦਾ ਸੀ , ਉਂਜ ਏਹੀ ਆਮਦਨ ਕਰ ਵਿਭਾਗ ਕਦੇ ਉਸਦਾ ਨਾਂ ਸੁਣ ਕੇ ਕੰਬਦਾ ਹੁੰਦਾ ਸੀ .
6.
ਟਰੰਪ ਨੇ ਚੋਣ ਅਧਿਕਾਰੀ ਨੂੰ ਫ਼ੋਨ ਕਰਕੇ ਨਤੀਜਾ ਪਲਟਾਉਂਣ ਲਈ ਕਿਹਾ ਸੀ .
* ਇਹ ਸਲਾਹ ਜ਼ਰੂਰ ਕਿਸੇ ਹਿੰਦੋਸਤਾਨੀ ਮਿੱਤਰ ਨੇ ਦਿੱਤੀ ਹੋਊ .
7.
ਧਰਮਿੰਦਰ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਅਰਦਾਸ .
* ਮਗਰਮੱਛ ਦੇ ਅੱਥਰੂ ਕਿਸੇ ਨੇ ਵੇਖੇ ਤਾਂ ‘ਨੀਂ ਹੋਣੇ ਪਰੰਤੂ ਜ਼ਰੂਰ ਇਹੋ ਜਿਹੇ ਹੀ ਹੁੰਦੇ ਹੋਣਗੇ .
ਬਾਕੀ ਫੇਰ ਸਹੀ .
ਵੱਲੋਂ – ਰੁਲ਼ਦੂ ਬੱਕਰੀਆਂ ਵਾਲ਼ਾ .
ਪਿੰਡ ਰੰਚਣਾਂ ਜਿਲਾ੍ ਸੰਗਰੂਰ .