(ਸਮਾਜ ਵੀਕਲੀ)
ਦੋਸਤੋ ਅੱਜ ਸਵੇਰੇ ਸਵੇਰੇ ਰੁਲ਼ਦੂ ਸਿੰਘ ਮਿਲ ਗਿਆ , ਮੈਂ ਸੁਭਾਵਕ ਹੀ ਪੁੱਛ ਬੈਠਾ ਕਿ ” ਵੱਡੇ ਵੀਰ ਕਿਸਾਨ ਆਗੂਆਂ ਨੇ ਫੈਸਲਾ ਕੀਤੈ ਕਿ ਚੋਣਾਂ ਦੇ ਅੈਲਾਨ ਤੋਂ ਪਹਿਲਾਂ ਜਿਹੜਾ ਪਾਰਟੀ ਚੋਣ ਪ੍ਰਚਾਰ ਕਰੂ ਉਹ ਕਿਸਾਨ ਵਿਰੋਧੀ ਮੰਨੀਂ ਜਾਊ , ਪਰ ਸਰਕਾਰ ਆਪਣੇ ਸਰਕਾਰੀ ਸਮਾਗਮ ਕਰ ਸਕਦੀ ਅੈ . ਜੇ ਭਲਾਂ ਸੱਤਾਧਾਰੀ ਪਾਰਟੀ ਓਥੇ ਪ੍ਰਚਾਰ ਕਰਦੀ ਅੈ ਫੇਰ ” ?
ਰੁਲ਼ਦੂ ਤਾਂ ਜਿਵੇਂ ਪਹਿਲਾਂ ਹੀ ਜਵਾਬ ਦੇਣ ਲਈ ਤਿਆਰ ਬਰ ਤਿਆਰ ਸੀ ਕਹਿੰਦਾ ” ਲੋਕਾਂ ਨੇ ਸਰਕਾਰੀ ਸਮਾਗਮਾਂ ‘ਚ ਜਾ ਕੇ ਟੰਡੀਆਂ ਲੈਣੀਆਂ ਨੇ , ਜਾਣ ਹੀ ਨਾ । ਅਪਦਾ ਘਰਦਾ ਕੋਈ ਕੰਮ ਧੰਦਾ ਕਰਨ , ਸਰਕਾਰੀ ਪਾਰਟੀ ਨੇ ਕਿਹੜਾ ਓਥੇ ਬੱਕਰੀਆਂ ਲਈ ਤੁੱਕੇ ਵੰਡਣੇਂ ਨੇ ” ਸੱਤਾਧਾਰੀ ਪਾਰਟੀ ਤਾਂ ਟੀ ਵੀ ਚੈਨਲਾਂ ਤੇ ਅਖ਼ਬਾਰਾਂ ਰਾਹੀਂ ਏਂ ਵਥੇਰਾ ਪ੍ਰਚਾਰ ਕਰੀਂ ਜਾਂਦੀ ਅੈ , ਨਾਲ਼ੇ ਕਰਦੀ ਵੀ ਜਨਤਾ ਦੇ ਪੈਸੇ ਨਾਲ਼ ਅੈ ” ।
ਕਿਉਂ ਮਿੱਤਰੋ ਸੱਚ ਕਹਿੰਦੈ ਰੁਲ਼ਦੂ ਕਿ ਨਹੀਂ ?
ਮੂਲ ਚੰਦ ਸ਼ਰਮਾ ਪ੍ਰਧਾਨ
ਲਿਖਾਰੀ ਸਭਾ ਧੂਰੀ ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly