ਉਮਰ ਦਾ ਪੰਧ……

ਮਨਜੀਤ ਕੌਰ ਲੁਧਿਆਣਵੀ

(ਸਮਾਜ ਵੀਕਲੀ)

ਸੌਂ ਜਾਈਦਾ ਕਈ ਵਾਰੀ ਭੁੱਖਿਆਂ,
ਢਿੱਡ ਨੂੰ ਜ਼ਰਾ ਦਬਾ ਕੇ।
ਕੋਈ ਨੀਂ ਖਵਾਉਂਦਾ ਰੋਟੀ ਮਾਏਂ,
ਤੇਰੇ ਵਾਂਗੂੰ ਆ ਕੇ।
ਦੁੱਖੜੇ ਬੜੇ ਭਰੇ ਨੇ ਦਿਲ ਵਿੱਚ,
ਕੀਹਨੂੰ ਦੱਸੀਏ ਜਾ ਕੇ।
ਉਹ ਹੀ ਆਪਣਾ ਬਣਿਆ ਨਾਹੀਂ,
ਜੀਹਨੂੰ ਲੱਭਿਆ ਸੱਭ ਗਵਾ ਕੇ।
ਉੱਤੋਂ ਉੱਤੋਂ ਹੱਸਦੇ ਰਹੇ ਹਾਂ,
ਪੀੜਾਂ ਪਿੰਡੇ ਹੰਢਾ ਕੇ।
ਪੀਰ ਫ਼ਕੀਰ ਵੀ ਹੋਏ ਨਾ ਮੇਰੇ,
ਦੇਖੇ ਸੱਭ ਮਨਾ ਕੇ।
ਕੁੱਝ ਨਾ ਖੱਟਿਆ ਜੱਗ ਦੇ ਉੱਤੇ,
ਦੁੱਖ ਸੁੱਖ ਝੋਲ਼ੀ ਪਵਾ ਕੇ।
ਖ਼ਾਲੀ ਏਥੋਂ ਤੁਰ ਚਲੇ ਆਂ ‘ਮਨਜੀਤ’,
ਉਮਰ ਦਾ ਪੰਧ ਮੁਕਾ ਕੇ।

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਰਕਸ਼ੀਲਾਂ ਸੰਗ ਮਾਸਟਰ ਪਰਮ ਵੇਦ
Next articleਰੁਲਦੂ ਬੱਕਰੀਆਂ ਵਾਲੇ ਨਾਲ ਮੁਲਾਕਾਤ