ਰਾਹੁਲ ਦਾ ਤਨਜ਼: ਕੋਵਿਡ, ਜੀਐਸਟੀ ਅਤੇ ਨੋਟਬੰਦੀ ਦੀ ਅਸਫਲਤਾ ਹੋਵੇਗੀ ਹਾਰਵਰਡ ਦੇ ਅਧਿਐਨ ਦਾ ਵਿਸ਼ਾ

ਨਵੀਂ ਦਿੱਲੀ (ਸਮਾਜਵੀਕਲੀ) :   ਕਾਂਗਰਸ ਦੇ ਸਾਬਕਾ ਪ੍ਧਾਨ ਰਾਹੁਲ ਗਾਂਧੀ ਨੇ ਮੁਲਕ ਵਿੱਚ ਕਰੋਨਾ ਵਾਇਰਸ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਸੋਮਵਾਰ ਨੂੰ ਕੇਂਦਰ ਸਰਕਾਰ ’ਤੇ ਤਨਜ਼ ਕਸਦਿਆਂ ਕਿਹਾ ਕਿ ਕੋਵਿਡ-19, ਨੋਟਬੰਦੀ ਅਤੇ ਵਸਤਾਂ ਅਤੇ ਸੇਵਾ ਕਰ(ਜੀਐਸਟੀ) ਦੀ ‘ਅਸਫਲਤਾ’ ਭਵਿੱਖ ਵਿੱਚ ਹਾਰਵਰਡ ਬਿਜ਼ਨਸ ਸਕੂਲ ਵਿੱਚ ਅਧਿਐਨ ਦਾ ਵਿਸ਼ਾ ਹੋਣਗੀਆਂ।

ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੇ ਕਰੋਨਾ ਨੂੰ 21 ਦਿਨਾਂ ਵਿੱਚ ਹਰਾਉਣ ਦੇ ਇਕ ਬਿਆਨ ਦਾ ਵੀਡੀਓ ਸ਼ੇਅਰ ਕਰਦਿਆਂ ਟਵੀਟ ਕੀਤਾ, ‘ਭਵਿੱਖ ਵਿੱਚ ਕੋਵਿਡ-19 , ਨੋਟਬੰਦੀ ਅਤੇ ਜੀਐਸਟੀ ਦੀ ਅਸਫਲਤਾ ਹਾਰਵਰਡ ਬਿਜ਼ਨਸ ਸਕੂਲ ਵਿੱਚ ਅਧਿਐਨ ਦਾ ਵਿਸ਼ਾ ਹੋਵੇਗੀ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਮੁਲਕ ਵਿੱਚ ਕਰੋਨਾ ਦੇ 24,248 ਨਵੇਂ ਮਾਮਲੇ ਆਏ ਅਤੇ ਇਸ ਵਾਇਰਸ ਕਾਰਨ 425 ਵਿਅਕਤੀਆਂ ਦੀ ਮੌਤ ਹੋਈ।

 

Previous articleਗੈਂਗਸਟਰ ਵਿਕਾਸ ਦੂਬੇ ’ਤੇ ਢਾਈ ਲੱਖ ਦਾ ਇਨਾਮ, ਤਿੰਨ ਹੋਰ ਪੁਲੀਸ ਮੁਲਾਜ਼ਮ ਮੁਅੱਤਲ
Next articleਭਾਜਪਾ ਪ੍ਰਧਾਨ ਜੇਪੀ ਨੱਡਾ ਦਾ ਰਾਹੁਲ ’ਤੇ ਹਮਲਾ