ਕੋਰੋਨਾ ਮਹਾਮਾਰੀ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਾਰਚ ਵਿਚ ਪੀਐੱਮ ਕੇਅਰਜ਼ ਫੰਡ ਵਿਚ ਇਕ ਮਹੀਨੇ ਦੀ ਤਨਖਾਹ ਦੇਣ ਤੋਂ ਬਾਅਦ ਹੁਣ ਇਕ ਸਾਲ ਤਕ 30 ਫੀਸਦ ਘੱਟ ਤਨਖਾਹ ਲੈਣ ਦਾ ਫੈਸਲਾ ਕੀਤਾ ਹੈ।…
ਨਵੀਂ ਦਿੱਲੀ (ਹਰਜਿੰਦਰ ਛਾਬੜਾ) ਪਤਰਕਾਰ 9592282333
(ਸਮਾਜਵੀਕਲੀ)
ਕੋਰੋਨਾ ਮਹਾਮਾਰੀ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਾਰਚ ਵਿਚ ਪੀਐੱਮ ਕੇਅਰਜ਼ ਫੰਡ ਵਿਚ ਇਕ ਮਹੀਨੇ ਦੀ ਤਨਖਾਹ ਦੇਣ ਤੋਂ ਬਾਅਦ ਹੁਣ ਇਕ ਸਾਲ ਤਕ 30 ਫੀਸਦ ਘੱਟ ਤਨਖਾਹ ਲੈਣ ਦਾ ਫੈਸਲਾ ਕੀਤਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਪ੍ਰੈਲ ਵਿਚ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਸੰਸਦ ਮੈਂਬਰਾਂ ਦੀ ਤਨਖਾਹ ਵਿਚ ਇਕ ਸਾਲ ਲਈ 30 ਫੀਸਦ ਕਟੌਤੀ ਕੀਤੀ ਜਾਵੇਗੀ। ਅਤੇ ਸੰਸਦ ਰਾਸ਼ੀ ਨੂੰ ਦੋ ਸਾਲ ਲਈ ਮੁਲਤਵੀ ਕੀਤਾ ਜਾਵੇਗਾ ਅਤੇ ਇਸ ਰਕਮ ਦੀ ਵਰਤੋਂ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਪ੍ਰਧਾਨਮੰਤਰੀ ਅਤੇ ਮੰਤਰੀਆਂ ਨੇ ਤਨਖਾਹ ਵਿਚ ਵੀ 30 ਫੀਸਦ ਕਟੌਤੀ ਹੋਵੇਗੀ। ਉਸ ਵੇਲੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਸੀ ਕਿ ਪ੍ਰਧਾਨਮੰਤਰੀ, ਮੰਤਰੀਆਂ ਅਤੇ ਸੰਸਦ ਮੈਂਬਰਾਂ ਨੇ ਕੋਰੋਨਾ ਖਿਲਾਫ਼ ਲੜਾਈ ਵਿਚ ਯੋਗਦਾਨ ਦੀ ਖੁਦ ਪੇਸ਼ਕਸ਼ ਕੀਤੀ ਸੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ।