ਚੌਹਾਨ ਜਠੇਰਿਆ ਦਾ 17 ਮਈ ਨੂੰ ਹੋਣ ਵਾਲਾ ਸਲਾਨਾ ਮੇਲਾ ਮੁਲਤਵੀ।

ਮਹਿਤਪੁਰ (ਨੀਰਜ ਵਰਮਾ) (ਸਮਾਜਵੀਕਲੀ): ਕੋਰੋਨਾ ਵਾਇਰਸ ਦੀ ਮਹਾਮਾਰੀ ਅਤੇ ਲਾਕਡਾਊਨ ਦੀ ਸਥਿਤੀ ਨੂੰ ਦੇਖਦਿਆ ਹਰ ਸਾਲ ਮਹਿਤਪੁਰ ਦੇ ਮੁੱਹਲਾ ਢੰਗਾਰਾ ਵਿਖੇ ਚੌਹਾਨ ਜਠੇਰਿਆ ਦਾ ਮਨਾਇਆ ਜਾਣ ਵਾਲਾ ਸਲਾਨਾ ਮੇਲਾ ਪ੍ਰਬੰਧਕ ਕਮੇਟੀ ਵਲੋ ਮੁਲਤਵੀ ਕਰ ਦਿੱਤਾ ਗਿਆ ।

ਇਸ ਮੌਕੇ ਮੁੱਖ ਸੇਵਾਦਾਰ ਸਾਬਕਾ ਫੌਜੀ ਸ੍ਰੀ ਕਿਸਨ ਦਾਸ ਚੌਹਾਨ ਨੇ ਕਿਹਾ ਕਿ ਪੂਰਾ ਸੰਸਾਰ ਅਜੋਕੇ ਸਮੇ ਵਿੱਚ ਕੋਰੋਨਾ ਸੰਕਟ ਦੀ ਮਾਰ ਝੱਲ ਰਿਹਾ ਹੈ ਅਤੇ ਪੰਜਾਬ ਵਿੱਚ ਵੀ ਲਾਕਡਾਊਨ ਦੀ ਸਥਿਤੀ ਹੈ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਦੀਆ ਹਦਾਇਤਾ ਦੀ ਪਾਲਣਾ ਕਰਦੇ ਹੋਏ 17 ਮਈ ਦਿਨ ਐਤਵਾਰ ਨੂੰ ਹੋਣ ਵਾਲਾ ਮੇਲਾ ਮੁਲਤਵੀ ਕਰ ਦਿੱਤਾ ਹੈ ਅਤੇ ਅਪੀਲ ਕੀਤੀ ਹੈ ਕਿ ਲੋਕ ਆਪਣੇ ਘਰ ਵਿੱਚ ਰਹਿ ਕੇ ਭਾਰਤ ਅਤੇ ਪੰਜਾਬ ਸਰਕਾਰ ਦੀਆ ਹਦਾਇਤਾ ਦੀ ਪਾਲਣਾ ਕਰਨ ।

Previous articleਰਾਸ਼ਟਰਪਤੀ ਰਾਮਨਾਥ ਕੋਵਿੰਦ ਹੁਣ ਅਗਲੇ ਇਕ ਸਾਲ ਤਕ ਲੈਣਗੇ 30 ਫੀਸਦ ਘੱਟ ਤਨਖ਼ਾਹ
Next articleਬਜਟ 2020 ਵਿੱਚ $50 ਬਿਲੀਅਨ ਐਲਾਨੇ ਗਏ ਵੇਜ ਸਬਸਿਡੀ ਐਕਸਟੇਸ਼ਨ, ਫਰੀ ਟ੍ਰੈਡ ਟ੍ਰੈਨਿੰਗ ਅਤੇ ਇਨਫ੍ਰਾਸਟਰਕਚਰ ਬੂਸਟ ਲਈ