ਰਾਵਤ ਨੇ ਕੈਪਟਨ-ਸਿੱਧੂ ਵਿਚਾਲੇ ਕਲੇਸ਼ ਬਾਰੇ ਰਾਹੁਲ ਗਾਂਧੀ ਨੂੰ ਦੱਸਿਆ

Amarinder Singh and Navjot Singh Sidhu

ਨਵੀਂ ਦਿੱਲੀ (ਸਮਾਜ ਵੀਕਲੀ): ਕੁਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪੰਜਾਬ ਹਰੀਸ਼ ਰਾਵਤ ਨੇ ਅੱਜ ਪਾਰਟੀ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਵਿਚਲੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਪੰਜਾਬ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਦਰਮਿਆਨ ਕਲੇਸ਼ ਚੱਲ ਰਿਹਾ ਹੈ ਤੇ ਇਹ ਕਾਫੀ ਵੱਧ ਚੁੱਕਿਆ ਹੈ। ਸ੍ਰੀ ਰਾਵਤ ਅਗਲੇ ਹਫ਼ਤੇ ਚੰਡੀਗੜ੍ਹ ਵਿੱਚ ਮੁੱਖ ਮੰਤਰੀ, ਸਿੱਧੂ ਅਤੇ ਉਨ੍ਹਾਂ ਲੋਕਾਂ ਨੂੰ ਮਿਲਣਗੇ ਜੋ ਉਨ੍ਹਾਂ ਮਿਲਣ ਦੇ ਇਛੁੱਕ ਹਨ।

ਸ੍ਰੀ ਰਾਵਤ ਨੇ ਰਾਜ ਸਰਕਾਰ ਤੇ ਪਾਰਟੀ ਦੀ ਸਥਿਤੀ ਤੋਂ ਇਲਾਵਾ ਸ੍ਰੀ ਗਾਂਧੀ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਮਾਲਵਿੰਦਰ ਮਾਲੀ ਨੇ ਪਾਰਟੀ ਦੇ ਕਹਿਣ ‘ਤੇ ਅਸਤੀਫਾ ਦੇ ਦਿੱਤਾ ਹੈ। ਸ੍ਰੀ ਰਾਵਤ ਨੇ ਦੇ ਹਾਲ ਹੀ ਦੇ ਬਿਆਨ ਬਾਰੇ ਕਿਹਾ, ‘ਹਰ ਕਿਸੇ ਦੀ ਬੋਲਣ ਦੀ ਵੱਖਰੀ ਸ਼ੈਲੀ ਹੁੰਦੀ ਹੈ ਅਤੇ ਸਾਰੇ ਰਾਜ ਦੇ ਨੇਤਾ ਨਿਮਰ ਹਨ। ਮੈਂ ਰਾਹੁਲ ਜੀ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਮੈਂ ਦੋ-ਤਿੰਨ ਦਿਨਾਂ ਵਿੱਚ ਪੰਜਾਬ ਜਾਵਾਂਗਾ ਅਤੇ ਮੁੱਖ ਮੰਤਰੀ ਅਤੇ ਸਿੱਧੂ ਨਾਲ ਮੁਲਾਕਾਤ ਕਰਾਂਗਾ।’

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਧੂ ਬਾਰੇ ਹਾਈ ਕਮਾਨ ਦੀ ਚੁੱਪ ਤੋਂ ਹੈਰਾਨ-ਪ੍ਰੇਸ਼ਾਨ ਤਿਵਾੜੀ
Next articleRavindra Jadeja taken for precautionary scan