ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਉਮੀਦ ਜ਼ਾਹਿਰ ਕੀਤੀ ਕਿ ਅਯੁੱਧਿਆ ’ਚ ਰਾਮ ਮੰਦਿਰ ਸਬੰਧੀ ਜੋ ਸਮਾਗਮ ਹੋਣ ਜਾ ਰਿਹਾ ਹੈ ਉਹ ਕੌਮੀ ਏਕਤਾ, ਭਾਈਚਾਰੇ ਤੇ ਸੱਭਿਆਚਾਰਕ ਸਾਂਝ ਦੀ ਵੱਡੀ ਮਿਸਾਲ ਬਣੇਗਾ। ਰਾਮ ਮੰਦਿਰ ਭੂਮੀ ਪੂਜਾ ਸਮਾਗਮ ਸਬੰਧੀ ਉਨ੍ਹਾਂ ਕਿਹਾ ਕਿ ਭਗਵਾਨ ਰਾਮ ਸਦੀਆਂ ਤੋਂ ਭਾਰਤੀ ਉਪ ਮਹਾਦੀਪ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਰਹੇ ਹਨ। ਉਨ੍ਹਾਂ ਕਿਹਾ, ‘ਰਾਮਾਇਣ ਨੇ ਭਾਰਤੀ ਉੱਪ ਮਹਾਦੀਪ ਸਮੇਤ ਸਾਰੀ ਦੁਨੀਆਂ ਦੀਆਂ ਸੱਭਿਅਤਾਵਾਂ ’ਤੇ ਵੱਡਾ ਪ੍ਰਭਾਵ ਪਾਇਆ ਹੈ। ਸਦੀਆਂ ਤੋਂ ਭਗਵਾਨ ਰਾਮ ਦੇ ਕਿਰਦਾਰ ਨੇ ਭਾਰਤੀ ਲੋਕਾਂ ਦੀ ਮਦਦ ਕੀਤੀ ਹੈ। ਭਗਵਾਨ ਰਾਮ ਦਾ ਸਬੰਧ ਹਰ ਕਿਸੇ ਨਾਲ ਹੈ। ਭਗਵਾਨ ਰਾਮ ਹਰ ਕਿਸੇ ਦਾ ਭਲਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਮਰਿਆਦਾ ਪੁਰਸ਼ੋਤਮ ਕਿਹਾ ਜਾਂਦਾ ਹੈ।’
HOME ਰਾਮ ਮੰਦਰ ਸਮਾਗਮ ਕੌਮੀ ਏਕਤਾ ਲਈ ਮੀਲ ਪੱਥਰ ਹੋਵੇਗਾ: ਪ੍ਰਿਯੰਕਾ